
ਫਾਜਿਲਕਾ, 26 ਜੂਨ (ਵਿਨੀਤ ਅਰੋੜਾ) – ਚੋਰਾਂ ਦੁਆਰਾ ਵਾਸੂ ਬੈਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭੱਗ 3.50 ਲੱਖ ਦਾ ਮਾਲ ਪਾਰ ਕਰ ਲਿਆ । ਘਟਨਾ ਦਾ ਪਤਾ ਦੁਕਾਨ ਮਾਲਿਕਾਂ ਨੂੰ ਸਵੇਰੇ 6.30 ਵਜੇ ਉਸ ਸਮੇਂ ਚਲਾ ਜਦੋਂ ਉਨ੍ਹਾਂ ਦੇ ਗੁਆਂਢੀ ਪਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਇੱਕ ਲੜਕੇ ਨੇ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ । ਜਾਣਕਾਰੀ ਦਿੰਦੇ ਵਾਸੂ ਬੈਟਰੀ ਦੇ ਸੰਚਾਲਕ ਵਾਸੂ ਪੁੱਤਰ ਖਰੈਤ ਲਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਟਰ ਚੁੱਕ ਕੇ ਸਟਾਕ ਗਿਣਿਆ ਤਾਂ ੨੩ ਵੱਡੇ ਬੈਟਰੇ ਅਤੇ ੪ ਇੰਵਰਟਰ ਗਾਇਬ ਸਨ ਜਿਨ੍ਹਾਂਦੀ ਕੁਲ ਕੀਮਤ ੩.੫੦ ਲੱਖ ਰੁਪਏ ਬਣਦੀ ਹੈ । ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇਣ ਉਪਰਾਂਤ ਪੁਲਿਸ ਨੇ ਅਗਿਆਤ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਧਿਆਨ ਯੋਗ ਹੈ ਕਿ ਮੰਗਲਵਾਰ ਰਾਤ ਨੂੰ ਅਗਿਆਤ ਚੋਰਾਂ ਨੇ ਇਸ ਰੋਡ ਉੱਤੇ ਸ਼੍ਰੀ ਹਰਿ ਟਾਇਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਾਇਰ ਚੋਰੀ ਕਰ ਲਈ ਸਨ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media