
ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਗਈ ਨਵੰਬਰ-2013 ਦੀ ਧਾਰਮਿਕ ਪ੍ਰੀਖਿਆ ਦੇ ਦੂਜੇ ਦਰਜੇ ‘ਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ-ਪਿਤਾ ਦਾ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜਾਰੀ ਸੰਦੇਸ਼ ‘ਚ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆ ਦੱਸਿਆ ਕਿ ਪਿੰਡ ਜੋਗੀ ਚੀਮਾ, ਗੁਰਦਾਸਪੁਰ, ਦੀ +2 ਨਾਨ ਮੈਡੀਕਲ ਦੀ ਹੋਣਹਾਰ ਵਿਦਿਆਰਥਣ ਹੈ, ਜੋ ਪੜ੍ਹਾਈ ‘ਚ ਕਾਬਲੇ ਤਾਰੀਫ਼ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਕੂਲ ‘ਚ ਚਲ ਰਹੇ ਸੁਪਰ-50 ਪ੍ਰੋਗਰਾਮ ਤਹਿਤ ਆਈ. ਆਈ. ਟੀ. ਦੀ ਤਿਆਰੀ ਵੀ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਲਈ ਗਈ ਪ੍ਰੀਖਿਆ ‘ਚ ਉਕਤ ਸਥਾਨ ਹਾਸਲ ਕਰਨ ‘ਤੇ ਵਿਦਿਆਰਥਣ ਨੂੰ ਨਗਦ ਇਨਾਮ ਵਜੋਂ 5100 ਰੁਪਏ, ਸ਼ੀਲਡ, ਸਰਟੀਫ਼ਿਕੇਟ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਵਿਦਿਆਰਥਣ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਅਤੇ ਅਧਿਆਪਕਾਂ ਨੂੰ ਦਿੱਤਾ, ਜਿਨ੍ਹਾਂ ਦੁਆਰਾ ਕੀਤੀ ਪ੍ਰੇਰਿਤ ਕਰਨ ‘ਤੇ ਉਸ ਨੇ ਇਹ ਉਪਲਬੱਧੀ ਹਾਸਲ ਕੀਤੀ ਹੈ ਤੇ ਜ਼ਿੰਦਗੀ ‘ਚ ਤਰੱਕੀ ਹਾਸਲ ਕਰਨ ਲਈ ਪ੍ਰਿੰਸੀਪਲ ਤੇ ਮਾਤਾ-ਪਿਤਾ ਨੂੰ ਉਸ ਤੋਂ ਜੋ ਉਮੀਦਾਂ ਹਨ ਉਸ ‘ਤੇ ਖਰਾ ਉਤਰਣ ਲਈ ਉਹ ਸਖ਼ਤ ਤੋਂ ਸਖ਼ਤ ਮਿਹਨਤ ਕਰੇਗੀ। ਇਸ ਮੌਕੇ ਮਨਪ੍ਰੀਤ ਨੇ ਕਿਹਾ ਕਿ ਉਹ ਹੋਰ ਬੱਚਿਆਂ ਨੂੰ ਵੀ ਪ੍ਰੇਰਣਾ ਦੇ ਕੇ ਗੁਰਮਤਿ ਨਾਲ ਜੋੜੇਗੀ। ਪ੍ਰੀਖਿਆ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਸੁਖਦੇਵ ਸਿੰਘ ਭੌਰ, ਸ਼੍ਰੋਮਣੀ ਕਮੇਟੀ ਐਜ਼ੂਕੇਸ਼ਨ ਸਕੱਤਰ ਸ: ਰੂਪ ਸਿੰਘ, ਸਕੂਲ ਅਧਿਆਪਕ ਨਰਵਿੰਦਰ ਸਿੰਘ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ ਮੌਜ਼ੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media