Friday, March 20, 2026

ਪੰਜਾਬੀ ਸਾਹਿਤ ਸਭਾ ਵੱਲੋਂ ਮਜ਼ਦੂਰ ਦਿਵਸ ਮੌਕੇ ਪੁਸਤਕ ‘ਕਲਮਾਂ ਦੀ ਲੋਅ’ ਘਰ ਘਰ ਪਹੁੰਚਾਉਣ ਦੀ ਸ਼ੁਰੂਆਤ

PPN0105201726ਬਾਬਾ ਬਕਾਲਾ ਸਾਹਿਬ (ਚੌਂਕ ਮਹਿਤਾ), 1 ਮਈ (ਜੋਗਿੰਦਰ ਸਿੰਘ ਮਾਣਾ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਮਜ਼ਦੂਰ ਦਿਵਸ ਨੰੁ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਭਰਵੀਂ ਸ਼ਾਮੂਲੀਅਤ ਕੀਤੀ ਗਈ।ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਕੀਤੇ ਗਏ ਪੰਜਵੇਂ ਸਾਂਝੇ ਕਾਵਿ ਸੰਗ੍ਰਿਹ “ਕਲਮਾਂ ਦੀ ਪ੍ਰਵਾਜ਼” ਨੂੰ ਘਰ ਘਰ ਪਹੰੁਚਾਉਣ ਦੀ ਰਸਮੀਂ ਸ਼ੁਰੂਆਤ ਕੀਤੀ ਗਈ ।ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਲਦੇਵ ਕ੍ਰਿਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਧੰਜਲ, ਸੰਨਪ੍ਰੀਤ ਸਿੰਘ ਮਣੀ, ਨੇ ਇਹ ਪੁਸਤਕਾਂ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਨਾਮਵਰ ਸ਼ਾਇਰ ਡਾ: ਰਵਿੰਦਰ ਸਿੰਘ, ਡਾ: ਅਨੂਪ ਸਿੰਘ, ਤਰਸੇਮ ਸਿੰਘ ਘੰੁਮਣ, ਕਹਾਣੀਕਾਰ ਦੇਵਿੰਦਰ ਦੀਦਾਰ, ਵਰਗਿਸ ਸਲਾਮਤ, ਸੁਖਦੇਵ ਸਿੰਘ ਪ੍ਰੇਮੀ, ਧਰਮਿੰਦਰ ਔਲਖ, ਅਜੀਤ ਕਮਲ, ਗੁਰਮੀਤ ਸਿੰਘ ਪਾਹੜਾ ਆਦਿ ਨੂੰ ਭੇਟ ਕੀਤੀਆਂ ।ਇਸ ਮੌਕੇ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਜਸਵੰਤ ਹਾਂਸ, ਸੁਲਤਾਨ ਭਾਰਤੀ, ਗੁਰਬਾਜ਼ ਸਿੰਘ ਛੀਨਾ, ਜਗਤਾਰ ਗਿੱਲ, ਕੁਲਦੀਪ ਸਿੰਘ ਦਰਾਜਕੇ, ਚੰਨ ਬੋਲੇਵਾਲੀਆ, ਸੁਖਬੀਰ ਸਿੰਘ ਅਤੇਪੁਰ, ਗੁਰਪ੍ਰੀਤ ਸਿੰਘ ਰੰਗੀਨਪੁਰ, ਵਿਨੋਦ ਸ਼ਾਇਰ, ਓਮ ਪ੍ਰਕਾਸ਼ ਭਗਤ, ਬਾਬਾ ਬਾਜਵਾ, ਬਲਵਿੰਦਰ ਸਿੰਘ ਗੰਭੀਰ ਆਦਿ ਨੇ ਮਜ਼ਦੂਰ ਦਿਸਵ ਨੂੰ ਸਮਰਪਿਤ ਕਾਵਿ ਰਚਾਨਵਾਂ ਪੇਸ਼ ਕੀਤੀਆਂ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply