ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਐਨ.ਸੀ.ਸੀ ਕੈਂਪ ਦੇ ਹੈਡਕੁਆਟਰ ਅਧੀਨ ਹੇਠ ‘ਵਿਅਕਤੀਤਵ ਉਭਾਰ’ ਨਾਲ ਸੰਬੰਧਿਤ ਇੱਕ ਦਿਨਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ‘ਬ੍ਰਿਗੇਡੀਅਰ ਵਿਜੈ ਸਾਗਰ ਦੀਮਾਨ’ ਸਨ, ਉਹਨਾ ਦੇ ਨਾਲ ਕਰਨਲ ਬੀ. ਐਸ ਵਰਮਾ ਵੀ ਮੌਜੂਦ ਰਹੇ।ਉਨ੍ਹਾ ਨੇ ਨੋਜੁਵਾਨਾਂ ਦੇ ਚਰਿੱਤਰ ਨਿਰਮਾਣ, ਭਾਰਤੀ ਸੱਭਿਅਤਾ, ਸਮਾਜ ਅਤੇ ਵਾਤਾਵਰਣ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਚਾਨਣਾ ਪਾਇਆ।
ਮੁੱਖ ਮਹਿਮਾਨ ਬ੍ਰਿਗੇਡੀਅਰ ਵਿਜੈ ਸਾਗਰ ਦੀਮਾਨ, ਕਰਨਲ ਬੀ. ਐਸ ਵਰਮਾ ਅਤੇ ਉਹਨਾ ਦੀ ਟੀਮ ਦਾ ਸਕੂਲ ਟੀਮ ਦੀ ਬੈਂਡ ਟੀਮ ਦੁਆਰਾ ਸੁਆਗਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਨੇ ਉਹਨਾਂ ਦਾ ਫੁੱਲਾਂ ਨਾਲ ਹਾਰਦਿਕ ਸੁਆਗਤ ਕੀਤਾ ਅਤੇ ਨਾਲ ਹੀ ਉਹਨਾਂ ਨੇ ਮੁੱਖ-ਮਹਿਮਾਨ ਅਤੇ ਉਹਨਾ ਦੀ ਟੀਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਅਸਲ ਜਿੰਦਗੀ ਦੇ ਅਸਲ ਹੀਰੋ ਹਨ ਇਹ ਆਪਣੀ ਮਾਤ-ਭੂਮੀ ਦੀ ਰੱਖਿਆ ਤਾਂ ਕਰਦੇ ਹੀ ਹਨ ਪਰ ਨਾਲ ਹੀ ਇਹ ਨੌਜੁਵਾਨ ਪੀੜ੍ਹੀ ਦੇ ਲਈ ਪ੍ਰੇਰਨਾ-ਸ੍ਰੋਤ ਹਨ, ਜੋ ਹਮੇਸ਼ਾਂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ।ਸਾਨੂੰ ਇਹਨਾਂ ਤੋ ਪ੍ਰੇਰਨਾ ਲੈਣ ਦੀ ਜਰੂਰਤ ਹੈ।
ਮੈਂਬਰ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਨੂੰ ਸਹੀ ਸੇਧ ਦੇਣ ਲਈ ਸਕੂਲ ਵਿੱਚ ਅਜਿਹੀ ਵਰਕਸ਼ਾਪ ਲਗਾਉਣੀ ਇੱਕ ਵਧੀਆ ਉਪਰਾਲਾ ਹੈ।ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਨਿਰਮਲ ਸਿੰਘ ਤੇ ਗੁਰਿੰਦਰ ਸਿੰਘ ਚਾਵਲਾ ਨੇ ਵਰਕਸ਼ਾਪ ਦੇ ਅੰਤ ‘ਤੇ ਮਹਿਮਾਨਾਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media