Saturday, October 10, 2026

ਰੰਧਾਵਾ ਹਾਕੀ ਅਕੈਡਮੀ ਉਦੋਨੰਗਲ ਦੀ ਟੀਮ ਨੂੰ ਕਿੱਟਾਂ ਵੰਡੀਆਂ

ਚੌਂਕ ਮਹਿਤਾ, 2 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – PPN0205201709ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਉਦੋਨੰਗਲ ਵਿਖੇ ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਅਗਵਾਈ ਹੇਠ ਚੱਲ ਰਹੀ ਹਾਕੀ ਅਕੈਡਮੀ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਐਨ.ਆਰ.ਆਈ .ਗੁਰਦਿਆਲ ਸਿੰਘ ਕੈਨੇਡਾ ਦੇ ਸਪੁੱਤਰ ਬਚਿੱਤਰ ਸਿੰਘ ਤੇ ਜੋਧਾ ਕੈਨੇਡਾ ਵੱਲੋਂ ਖਿਡਾਰੀਆਂ ਨੂੰ 25 ਕਿੱਟਾਂ ਭੇਂਟ ਕੀਤੀਆਂ ਗਈਆਂ।ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਦੇ ਉਜਵਲ ਭਵਿੱਖ ਲਈ ਉਹ ਕਲੱਬ ਦੀ ਆਰਥਿਕ ਪੱਖੋਂ ਹੋਰ ਵੀ ਮਦਦ ਕਰਨਗੇ।ਇਸ ਮੌਕੇ ਰੰਧਾਵਾ ਸਪੋਰਟਸ ਕਲੱਬ ਦੇ ਅਹੁੱਦੇਦਾਰ ਇੰਸਪੈਕਟਰ ਗੁਰਮੇਜ਼ ਸਿੰਘ ਰੰਧਾਵਾ, ਪ੍ਰਧਾਨ ਗੁਰਦਵਿੰਦਰ ਸਿੰਘ ਪਿੰਕੂ, ਕੁਲਬੀਰ ਸਿੰਘ ਉਦੋਨੰਗਲ, ਗੁਰਵਿੰਦਰ ਸਿੰਘ ਰੰਧਾਵਾ, ਦਵਿੰਦਰ ਸਿੰਘ, ਮੰਗਜੀਤ ਸਿੰਘ, ਗੁਲਜ਼ਾਰ ਸਿੰਘ, ਸਤਨਾਮ ਸਿੰਘ, ਸਿੰਮੂ ਰੰਧਾਵਾ, ਜਸਪਿੰਦਰ ਸਿੰਘ ਰੰਧਾਵਾ ਹਾਕੀ ਕੋਚ ਆਦਿ ਮੈਂਬਰ ਵੀ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply