Wednesday, July 1, 2026

ਨਵੇਂ ਆਏ ਟ੍ਰੈਫਿਕ ਇੰਚਾਰਜ ਨੇ ਹਟਾਏ ਨਜ਼ਾਇਜ ਕਬਜ਼ੇ

ਕੌਂਸਲਰ ਧੀਰ ਤੇ ਕਾਲਾ ਨੇ ਪੁਲਿਸ ਨੂੰ ਦਿੱਤਾ ਸਹਿਯੋਗ

ਧੂਰੀ, 2 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN0205201711ਸ਼ਹਿਰ ਵਿਖੇ ਨਵੇਂ ਆਏ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਨਗਰ ਕੌਂਸਲਰਾਂ ਵੱਲੋਂ ਮਿਲੇ ਸਹਿਯੋਗ ਨਾਲ ਸ਼ਹਿਰ ਅੰਦਰ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਦੇ ਕੀਤੇ ਨਜ਼ਾਇਜ ਕਬਜ਼ੇ ਹਟਾਉਣ ਸਬੰਧੀ ਯੋਗ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਵਨ ਕੁਮਾਰ ਨੇ ਅੱਜ ਆਪਣੀ ਡਿਊਟੀ ਦੇ ਪਹਿਲੇ ਦਿਨ ਹੀ ਆਪਣੀ ਕਾਰਗੁਜ਼ਾਰੀ ਨੂੰ ਦਰਸ਼ਾਉਂਦੇ ਹੋਏ ਕੌਂਸਲਰਾਂ ਅਸ਼ਵਨੀ ਧੀਰ ਅਤੇ ਅਮਰੀਕ ਸਿੰਘ ਕਾਲਾ ਨੂੰ ਨਾਲ ਲੈ ਕੇ ਜਿੱਥੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਬੀੜਾ ਚੁੱਕਿਆ ਹੈ, ਉੱਥੇ ਹੀ ਉਹਨਾਂ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਰੱਖੇ ਸਮਾਨ ਨੂੰ ਬਣਦੀ ਹੱਦ ਤੱਕ ਹੀ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਭਵਿੱਖ ਵਿੱਚ ਨਜ਼ਾਇਜ਼ ਕਬਜੇ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੁਲਿਸ ਦੀ ਸਖਤਾਈ ਦੌਰਾਨ ਤਾਂ ਦੁਕਾਨਦਾਰ ਅਤੇ ਰੇਹੜੀਆਂ ਵਾਲੇ ਨਜ਼ਾਇਜ਼ ਕਬਜ਼ਿਆਂ ਤੋਂ ਗੁਰੇਜ਼ ਕਰਦੇ ਹਨ, ਪ੍ਰੰਤੂ ਕੁੱਝ ਦਿਨ ਬੀਤ ਜਾਣ ਉਪਰੰਤ ਮੁੜ ਤੋਂ ਫਿਰ ਆਪਣੇ ਅੱਡੇ ਉਸੇ ਥਾਂ `ਤੇ ਹੀ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਲੋਕਾਂ ਦਾ ਵੀ ਕਹਿਣਾ ਹੈ ਕਿ ਅਗਰ ਪ੍ਰਸ਼ਾਸਨ ਇਸ ਮਸਲੇ ਦਾ ਪੱਕਾ ਹੱਲ ਕੱਢ ਦਿੰਦਾ ਹੈ ਤਾਂ ਨਿਸੰਦੇਹ, ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਕਾਫੀ ਹੱਦ ਤੱਕ ਨਿਜ਼ਾਤ ਮਿਲ ਸਕੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply