ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸ਼੍ਰੀ ਅਰੋੜ ਵੰਸ਼ ਦੇ ਸੰਸਥਾਪਕ ਸ਼੍ਰੀ ਅਰੂਟ ਜੀ ਮਹਾਰਾਜ ਦਾ 30 ਮਈ ਨੂੰ ਜਨਮ ਦਿਹਾੜਾ ਧੂਮਧਾਮ ਨਾਲ ਮਨਾਉਣ ਅਤੇ ਅਰੋੜ ਵੰਸ਼ ਨਾਲ ਜੁੜੀਆਂ ਸੰਸਥਾਵਾਂ ਨੂੰ ਇੱਕ ਮੰਚ ਤੇ ਇੱਕਠਾ ਕਰਨ ਦੇ ਮੰਤਵ ਨਾਲ ਸ਼੍ਰੀ ਅਰੋੜਵੰਸ਼ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਸਥਾਨਕ ਅਰੋੜਵੰਸ਼ ਭਵਨ ਵਿਚ ਸੁਸਾਇਟੀ ਦੇ ਪ੍ਰਧਾਨ ਇੰਜੀਨੀਅਰ ਬਾਬੂ ਲਾਲ ਅਰੋੜਾ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਕੀਤਾ।
ਮੀਟਿੰਗ ਵਿਚ ਸ਼ਾਮਲ ਸਾਰਿਆਂ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਦਰਜ਼ ਕੀਤਾ ਗਿਆ।ਅਰੋੜ ਵੰਸ਼ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਇੱਕ ਮੰਚ ਤੇ ਇੱਕਠਾ ਕਰਨ ਦੇ ਲਈ 7 ਮੈਂਬਰਾਂ ਤੇ ਆਧਾਰਤ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਕਮੇਟੀ ਵਿਚ ਸ਼ਾਮਲ ਮੈਂਬਰਾਂ ਨੂੰ ਆਪਣੇ ਪੱਧਰ ਤੇ ਵਧੀਆ ਕੋਸ਼ਿਸ਼ਾਂ ਕਰਨ ਦੇ ਅਧਿਕਾਰ ਦਿੱਤੇ ਗਏ। ਮੀਟਿੰਗ ਵਿਚ ਅਰੋੜਵੰਸ਼ ਦੀ ਤਰੱਕੀ ਲਈ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਭਾਈਚਾਰੇ ਦੀ ਤਰੱਕੀ ਦੇ ਲਈ ਚੱਲ ਰਹੇ ਪ੍ਰੋਜੈਕਟਾਂ ਨੂੰ ਨਾ ਸਿਰਫ਼ ਜਾਰੀ ਰੱਖਣ ਸਗੋਂ ਉਨ੍ਹਾਂ ਵਿਚ ਤੇਜ਼ੀ ਲਿਆਉਣ ਦਾ ਵੀ ਫੈਸਲਾ ਲਿਆ ਗਿਆ। ਮੈਂਬਰਸ਼ਿਪ ਅਭਿਆਨ ਇੱਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ ਤਾਕਿ ਅਰੋੜਵੰਸ਼ ਭਾਈਚਾਰ ਦੇ ਜੋ ਲੋਕ ਮੈਂਬਰ ਬਣਨ ਤੋਂ ਵਾਂਝੇ ਹਨ ਉਹ ਮੈਂਬਰਸ਼ਿਪ ਪ੍ਰਾਪਤ ਕਰ ਸਕਣ। ਸ਼੍ਰੀ ਅਰੂਟ ਜੀ ਦਾ ਜਨਮ ਦਿਹਾੜਾ 30 ਮਈ ਨੂੰ ਐਮ ਸੀ ਕਲੋਨੀ ਵਿਚ ਸਥਿਤ ਸ਼੍ਰੀ ਅਰੂਟ ਜੀ ਪਾਰਕ ਵਿਚ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਪ੍ਰੋਗਰਾਮ ਦੀ ਰੂਪਰੇਖਾ ਅਗਲੀ ਮੀਟਿੰਗ ਵਿਚ ਤੈਅ ਕੀਤੀ ਜਾਵੇਗੀ। ਸੁਸਾਇਟੀ ਪ੍ਰਧਾਨ ਬਾਬੂ ਲਾਲ ਅਰੋੜਾ ਨੇ ਕਿਹਾ ਕਿ ਅਰੂਟ ਜੀ ਮਹਾਰਾਜ ਨੂੰ ਸਮਰਪਤ ਪਾਰਕ ਵਿਚ ਜਲਦੀ ਹੀ ਉਨ੍ਹਾਂ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ।ਉਨ੍ਹਾਂ ਨੇ ਸਾਰਿਆਂ ਅਰੋੜਵੰਸ਼ੀਆਂ ਨੂੰ ਇੱਕਜੁਟ ਹੋਕੇ ਆਪਣੀ ਤਾਕਤ ਵਧਾਉਣ ਦੀ ਅਪੀਲ ਕੀਤੀ ਤਾਕਿ ਅਰੋੜਵੰਸ਼ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਮੀਟਿੰਗ ਵਿਚ ਸਤਪਾਲ ਭੁਸਰੀ, ਵਿਜੈ ਮੋਂਗਾ, ਰਕੇਸ਼ ਨਾਗਪਾਲ, ਰਕੇਸ਼ ਧੂੜੀਆ, ਸੁਰਿੰਦਰ ਕਾਲੜਾ ਪੱਪੂ, ਅਸ਼ੋਕ ਮੋਂਗਾ, ਸ਼ਸ਼ੀ ਕਾਂਤ, ਘਮੰਡ ਸਿੰਘ, ਨਰਿੰਦਰ ਸਚਦੇਵਾ, ਰੋਸ਼ਨ ਲਾਲ ਖੁੰਗਰ, ਮਨੋਜ਼ ਨਾਰੰਗ, ਹਰੀਸ਼ ਚੰਦਰ, ਲਵਿਸ਼ ਪੁਜਾਨੀ, ਅਸ਼ੋਕ ਚੁਚਰਾ, ਹਰੀਸ਼ ਭਠੇਜਾ, ਸੁਰਿੰਦਰ ਠਕਰਾਲ ਹੈਪੀ, ਰਵੀ ਜੁਨੇਜਾ, ਅਸ਼ੋਕ ਗੁਲਬਧਰ, ਪਰਮਜੀਤ ਸਿੰਘ, ਕੰਵਲਜੀਤ ਸਿੰਘ, ਸਤੀਸ਼ ਧੀਂਗੜਾ, ਅਸ਼ੋਕ ਵਾਟਸ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media