ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਵਨ ਸਟੋਪ ਸੈਂਟਰ (ਸਖੀ) ਡੀ.1, ਸਿਵਲ ਸਟੇਸ਼ਨ, ਨੇੜੇ ਇਨਕਮ ਟੈਕਸ ਦਫਤਰ, ਬਠਿੰਡਾ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿੱਥੇ ਇੱਕ ਛੱਤ ਹੇਠ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਮੈਡੀਕਲ, ਕਾਨੂੰਨੀ, ਮਨੋਵਿਗਿਆਨਕ ਅਤੇ ਸਲਾਹ ਸਹਾਇਤਾ ਦਿੱਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲਂੋ ਜ਼ਿਲਾ, ਬਠਿੰਡਾ ਵਿੱਚ ਸਥਾਪਿਤ ਕੀਤੇ ਵਨ ਸਟੋਪ ਸੈਂਟਰ (ਸਖੀ) ਦਾ ਮੁੱਖ ਉਦੇਸ਼ ਪਰਿਵਾਰ, ਸਮਾਜ ਦੇ ਅੰਦਰ, ਪ੍ਰਾਈਵੇਟ ਅਤੇ ਪਬਲਿਕ ਸਥਾਨ ਵਿੱਚ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸਹਿਯੋਗ ਦੇਣਾ ਹੈ। ਜਿਨਸੀ ਹਮਲੇ, ਘਰੇਲੂ ਹਿੰਸਾ, ਤਸਕਰੀ, ਸਤਿਕਾਰ ਨਾਲ ਸਬੰਧਤ ਜੁਰਮ, ਐਸਿਡ ਹਮਲੇ ਜਾਂ ਜਾਦੂ ਟੂਣੇ ਦੀ ਸ਼ਿਕਾਰ ਦੀ ਕਿਸੀ ਵੀ ਕਿਸਮ ਦਾ ਸਾਹਮਣਾ ਕਰ ਰਹੀ ਪੀੜਤ ਮਹਿਲਾਂ ਨੂੰ ਹੀ ਕੇਂਦਰ ਵਿਖੇ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਵਨ ਸਟੋਪ ਸੈਂਟਰ (ਸਖੀ), ਬਠਿੰਡਾ ਨੂੰ ਵੂਮੈਨ ਹੈਲਪ ਲਾਈਨ 181 ਨੰਬਰ ਨਾਲ ਜੋੜਿਆ ਜਾਵੇਗਾ।
ਡਾ. ਅਗਰਵਾਲ ਨੇ ਕਿਹਾ ਕਿ ਸੈਂਟਰ ਵਿਖੇ 18 ਸਾਲ ਜਾਂ ਇਸ ਤੋਂ ਉਪਰ ਦੀਆਂ ਮਹਿਲਾ ਚਾਹੇ ਉਹ ਕਿਸੇ ਵੀ ਜਾਤੀ, ਵਰਗ, ਧਰਮ, ਖੇਤਰ ਜਾਂ ਵਿਆਹੁਤਾ ਸਥਿਤੀ ਦੀ ਹੋਵੇ ਦਾ ਸਹਿਯੋਗ ਕੀਤਾ ਜਾਵੇਗਾ। ਹਿੰਸਾ ਤੋਂ ਪ੍ਰਭਾਵਿਤ ਮਹਿਲਾ ਆਪਣੇ ਬੱਚੇ (ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦਾ ਲੜਕਾ) ਦੇ ਨਾਲ ਕੇਂਦਰ ਵਿਖੇ 5 ਦਿਨਾਂ ਤੱਕ ਰਹਿ ਸਕਦੀ ਹੈ।ਵਨ ਸਟੋਪ ਸੈਟਰ (ਸਖੀ), ਬਠਿੰਡਾ ਨੂੰ ਜੁਵੇਨਾਈਲ ਜਸਟਿਸ (ਕੇਅਰ ਅਤੇ ਬੱਚੇ ਦੀ ਸੁਰੱਖਿਆ) ਤਹਿਤ ਸਥਾਪਿਤ ਕੀਤਾ ਐਕਟ, 2000 ਅਤੇ ਜਿਨਸੀ ਅਪਰਾਧ ਐਕਟ 18 ਸਾਲ ਤੋਂ ਹੇਠ ਲੜਕੀਆਂ ਲਈ ਸਥਪਿਤ ਕੀਤਾ ਐਕਟ 2012 ਨਾਲ ਜੋੜਿਆ ਜਾਵੇਗਾ। ਇਥੇ ਹਿੰਸਾ ਤੋਂ ਪ੍ਰਭਾਵਿਤ ਮਹਿਲਾ ਅਤੇ ਬੱਚਿਆਂ ਨੂੰ ਆਰਜ਼ੀ ਰਿਹਾਇਸ਼ ਦੇ ਨਾਲ-ਨਾਲ ਬੁਨਿਆਦੀ ਸਹੂਲਤ ਭਾਵ ਭੋਜਨ, ਦਵਾਈ, ਕੱਪੜੇ ਅਤੇ ਇੱਕ ਬੁਨਿਆਦੀ ਕਿਟ ਭਾਵ ਸਾਬਣ, ਤੇਲ, ਰੋਗਾਣੂ ਪੈਡ, ਸਿਲਾਈ ਕਿੱਟ, ਕੰਘੀ, ਬੁਰਸ਼/ਪੇਸਟ ਅਤੇ ਡਾਇਪਰ ਆਦਿ।
ਉਨਾਂ ਦੱਸਿਆ ਕਿ ਹਿੰਸਾ ਤੋਂ ਪ੍ਰਭਾਵਿਤ ਮਹਿਲਾ ਨੂੰ ਬਚਾਅ ਅਤੇ ਰੈਫਰਲ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਸ ਤਹਿਤ ਪੀੜਤ ਮਹਿਲਾ ਨੂੰ ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ), 108 ਸੇਵਾ, ਪੁਲਿਸ (ਪੀ.ਸੀ.ਆਰ ਵੈਨ) ਆਦਿ ਸੇਵਾਵਾਂ ਮੁਹਇਆ ਕਰਵਾਈ ਜਾਣਗੀਆਂ।ਮੈਡੀਕਲ ਸਹਾਇਤਾ ਲਈ ਪੀੜਤ ਔਰਤਾਂ ਨੂੰ ਤੁਰੰਤ ਨਜਦੀਕੀ ਸਿਵਲ/ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ।ਵਨ ਸਟੋਪ ਸੈਂਟਰ(ਸਖੀ), ਬਠਿੰਡਾ ਵਿਖੇ ਹਿੰਸਾ ਤੋਂ ਪੀੜਤ ਮਹਿਲਾਂ ਨੂੰ ਪੁਲਿਸ ਸਬੰਧੀ ਸਹਾਇਤਾ ਵੀ ਦਿੱਤੀ ਜਾਵੇਗੀ।ਇਸ ਕੇਂਦਰ ਵਿਖੇ ਮਨੋਵਿਗਿਆਨਕ ਅਤੇ ਸਮਾਜਿਕ ਸਹਾਇਤਾ ਵੀ ਪੀੜਤ ਮਹਿਲਾ ਨੂੰ ਦਿੱਤੀ ਜਾਵੇਗੀ।ਇਹ ਸਲਾਹ ਪ੍ਰਕਿਰਿਆ ਪੀੜਤ ਮਹਿਲਾਂ ਨੂੰ ਭਰੋਸਾ ਦੇਣ ਅਤੇ ਉਸ ਨਾਲ ਹੋਈ ਹਿੰਸਾ ਸਬੰਧੀ ਇਨਸਾਫ ਦੇਣ ਲਈ ਸਹਾਇਤਾ ਕਰੇਗੀ। ਕਾਨੂੰਨੀ ਸਹਾਇਤਾ ਅਤੇ ਸਲਾਹ ਦਿੰਦਿਆਂ ਮਹਿਲਾ ਨੂੰ ਇਨਸਾਫ ਦੇਣ ਲਈ ਕੇਂਦਰ ਨੂੰ ਲੀਗਲ ਏਡ ਅਤੇ ਸਲਾਹ ਸੂਚੀਬੱਧ ਵਕੀਲ ਜਾਂ ਨੈਸ਼ਨਲ/ਸਟੇਟ/ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਜੋੜਿਆ ਜਾਵੇਗਾ।ਹਿੰਸਾ ਤੋਂ ਪ੍ਰਭਾਵਿਤ ਮਹਿਲਾਂ ਨੂੰ ਅਦਾਲਤ ਵਿੱਚ ਕੇਸ ਲੜਨ ਲਈ ਵਕੀਲ ਮੁਹੱਇਆ ਕਰਵਾਇਆ ਜਾਵੇਗਾ।ਕੇਂਦਰ ਵਿਖੇ ਪੀੜਤ ਮਹਿਲਾ ਨੰੁ ਅਸਥਾਈ ਪਨਾਹ ਦੀ ਸਹੂਲਤ ਵੀ ਦਿੱਤੀ ਜਾਵੇਗੀ।ਲੰਬੇ ਮਿਆਦ ਦੇ ਸ਼ਰਨ ਲਈ ਸਰਕਾਰ/ਐਨ.ਜੀ.ੳ/ਸੰਸਥਾ ਵੱਲੋਂ ਚਲਾਏ ਜਾ ਰਹੇ ਕੇਂਦਰਾਂ ਵਿੱਚ ਸ਼ਰਨ ਦਿੱਤੀ ਜਾਵੇਗੀ।ਹਿੰਸਾ ਤੋਂ ਪ੍ਰਭਾਵਿਤ ਮਹਿਲਾ ਨੂੰ ਜਲਦ ਤੋਂ ਜਲਦ ਇਨਸਾਫ ਦੇਣ ਅਤੇ ਨਿਰਵਿਘਨ ਪੁਲਿਸ ਅਤੇ ਅਦਾਲਤੀ ਕਾਰਵਾਈ ਲਈ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਕੇਂਦਰ ਵਿਖੇ ਪ੍ਰਦਾਨ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਵਧੇੇਰੀ ਜਾਣਕਾਰੀ ਲਈ ਕੇਂਦਰ ਦੇ ਨੰਬਰ 0164-2212480 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਸਿੱਧੂ, ਬੀ.ਡੀ.ਪੀ.ੳ ਪ੍ਰਨੀਤ ਕੌਰ, ਕੇਂਦਰ ਦੀ ਇੰਚਾਰਜ ਸਵੀਟੀ ਮਿਹਰਾ, ਲੀਗਲ ਕੌਂਸਲਰ ਜਤਿੰਦਰ ਸਿੰਘ ਅਤੇ ਮਨਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ.ਐਸ.ਕੇ.ਰਾਜਕੁਮਾਰ, ਮਗਸੀਪਾ ਤੋਂ ਮਨਦੀਪ ਸਿੰਘ, ਮੈਂਬਰ ਐਸ.ਐੱਲ.ਲਾਤੀਕਾ, ਐਸ ਪੀ ਵਿਨੋਦ ਕੁਮਾਰ, ਡੀ.ਪੀ.ੳ ਰਾਜੇਸ਼ ਵਾਲੀਆ ਅਤੇ ਹੋਰ ਅਫਸਰ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media