ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਵਰਲਡ ਮਲੇਰੀਆ ਡੇ ਦੇ ਤਹਿਤ ਸਮਰਹਿਲ ਕੌਨਵੈਂਟ ਸਕੂਲ ਬਠਿੰਡਾ ਵਿਖੇ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਿਨ ਕੀਤਾ ਗਿਆ ਅਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਡਾ.ਰਾਜਪਾਲ ਸਿੰਘ ਜ਼ਿਲਾ ਮਲੇਰੀਆ ਅਫਸਰ ਬਠਿੰਡਾ ਵੱਲੋ ਕੀਤੀ ਗਈ ।ਜਿਲਾ ਐਪੀਡੀਮਾਲੋਜਿਸਟ ਡਾ. ਰਵਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ, ਸਹਾਇਕ ਯੁਨਿਟ ਅਫਸਰ ਅਜਮੇਰ ਸਿੰਘ ਅਤੇ ਪਿ੍ਰੰਸੀਪਲ ਸ਼੍ਰੀਮਤੀ ਸਰੋਜ ਚੋਪੜਾ ਹਾਜ਼ਰ ਸਨ ।ਐਮ.ਡੀ ਸਮਰਹਿਲ ਕਾਨਵੈਂਟ ਸਕੂਲ ਰਮੇਸ਼ ਕੁਮਾਰੀ ਨੇ ਖਾਸ ਤੌਰ `ਤੇ ਸ਼ਿਰਕਤ ਕੀਤੀ ।
ਡਾ. ਰਾਜਪਾਲ ਸਿੰਘ ਵੱਲੋ ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮਲੇਰੀਆ ਬੁਖਾਰ ਅਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ ।ਮਲੇਰੀਏ ਦਾ ਮੱਛਰ ਰਾਤ ਸਮੇਂ ਅਤੇ ਡੇਂਗੂ ਦਾ ਮੱਛਰ ਸਾਨੂੰ ਦਿਨ ਸਮੇਂ ਕੱਟਦਾ ਹੈ ।ਇਸ ਤੋਂ ਬਚਾਅ ਸਬੰਧੀ ਜਰੂਰੀ ਹੈ ਕਿ ਘਰ ਦੇ ਆਸ ਪਾਸ ਖੜੇ ਫਾਲਤੂ ਪਾਣੀ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਹਰ ਹਫਤੇ ਖੜੇ ਪਾਣੀ ਉੱਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ । ਘਰ ਵਿਚਲੇ ਪਾਣੀ ਦੇ ਸਰੋਤਾਂ ਨੂੰ ਢਕ ਕੇ ਰੱਖਿਆ ਜਾਵੇ।ਸਕੂਲ ਸਮੇਂ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਬਾਜੂ ਵਾਲੀ ਕਮੀਜ਼, ਪੈਂਟ ਅਤੇ ਜ਼ੁਰਾਬਾਂ ਪਹਿਨਣ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕਦਾ ਹੈ ।ਬਚਿਆਂ ਅਤੇ ਸਟਾਫ ਨੂੰ ਇਹ ਵੀ ਦੱਸਿਆ ਗਿਆ ਕਿ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਦੇ ਤੌਰ ਤੇ ਮਨਾਇਆ ਜਾਵੇ ।ਉਸ ਦਿਨ ਘਰ, ਸਕੂਲ ਅਤੇ ਦਫਤਰਾਂ ਵਿਚ ਲਗੇ ਕੂਲਰਾਂ ਨੂੰ ਸੁਕਾ ਕੇ ਰਖਿਆ ਜਾਵੇ ਅਤੇ ਫਰਿਜ਼ਾਂ ਦੀਆਂ ਪਾਣੀ ਵਾਲੀਆਂ ਟ੍ਰੇਆਂ ਦੀ ਸਫਾਈ ਵੀ ਕੀਤੀ ਜਾਵੇ ।ਉਨਾਂ ਕਿਹਾ ਕਿ ਘਰਾਂ ਦੀਆਂ ਛਤਾਂ ਉਪਰ ਪਏ ਕਬਾੜ ਦੇ ਸਮਾਨ ਨੂੰ ਸਮੇਂ ਸਿਰ ਨਸ਼ਟ ਕੀਤਾ ਜਾਵੇ ਤਾਂ ਜੋ ਉਨਾਂ ਵਿਚ ਬਾਰਸ਼ਾਂ ਦਾ ਪਾਣੀ ਇਕੱਠਾ ਨਾ ਹੋ ਸਕੇ ।ਉਨਾ ਕਿਹਾ ਕਿ ਜੇਕਰ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਖੂਨ ਦਾ ਟੈਸਟ ਜਰੂਰ ਕਰਵਾਇਆ ਜਾਵੇ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਮਰੀਜ਼ ਨੂੰ ਕਿਸ ਕਿਸਮ ਦਾ ਬੁਖਾਰ ਹੈ ਅਤੇ ਉਸ ਦਾ ਬਣਦਾ ਸਹੀ ਇਲਾਜ ਕੀਤਾ ਜਾ ਸਕੇ ।ਉਨਾਂ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਨ 2021 ਤੱਕ ਮਲੇਰੀਆ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।ਇਸ ਸਮੇਂ ਕਰਵਾਈ ਭਾਸ਼ਣ ਪ੍ਰਤੀਯੋਗਤਾ ਵਿੱਚ ਨੌਵੀਂ ਕਲਾਸ ਦੀ ਹਰਸਿਮਰਨ ਕੌਰ ਨੇ ਪਹਿਲਾ ਸਥਾਨ, ਦਸਵੀਂ ਕਲਾਸ ਦੀ ਜਸਲੀਨ ਕੌਰ ਨੇ ਦੂਜਾ ਸਥਾਨ ਅਤੇ ਅੱਠਵੀਂ ਕਲਾਸ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਭਾਸ਼ਣ ਪ੍ਰਤੀਯੋਗਤਾ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਵਕੀਲ ਖਾਨ ਸਟੋਰ ਕੀਪਰ, ਮੈਡਮ ਸੁਮਨਜੀਤ ਕੌਰ ਅਤੇ ਜਗਦੀਸ਼ ਰਾਮ ਹਾਜ਼ਰ ਸਨ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media