ਪਠਾਨਕੋਟ, 3 ਮਈ (ਪੰਜਾਬ ਪੋਸਟ ਬਿਊਰੋ) –
ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਦਾ ਵਿਸਥਾਰ ਕਰਦਿਆਂ ਵੀਰਵਾਰ 4 ਮਈ ਨੂੰ ਸਥਾਨਕ ਚਿਲਡਰਨ ਪਾਰਕ ਨੇੜੇ ਰਾਮ ਲੀਲਾ ਗਰਾਉਂਡ ਵਿਖੇ ਲਗਾਏ ਜਾਣ ਵਾਲੇ ਕਿਸਾਨ ਬਾਜ਼ਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਥਾਨਕ ਖੇਤੀਬਾੜੀ ਦਫਤਰ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ ।ਡਾ. ਅਮਰੀਕ ਸਿੰਘ ਨੋਡਲ ਅਫਸਰ ਕਿਸਾਨ ਬਾਜ਼ਾਰ ਕਮ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ਵਿੱਚ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ, ਡਾ. ਸ਼ਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ, ਡਾ. ਸੰਦੀਪ ਸਿੰਘ ਢਿੱਲੋਂ ਖੇਤੀਬਾੜੀ ਅਫਸਰ, ਬਲਵਿੰਦਰ ਸਿੰਘ ਸੁਖਾਲਗੜ, ਯਸ਼ਪਾਲ, ਬਲਜਿੰਦਰ ਸਿੰਘ ਬਹਾਦਰਲਾਹੜੀ, ਮਿੱਤ ਸਿੰਘ ਅਤੇ ਬਲਦੇਵ ਰਾਜ ਹੰਸ ਰਾਜ ਹਾਜ਼ਰ ਸਨ।
ਮੀੰਿਟੰਗ ਵਿੱਚ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਦੀ ਸਫਲਤਾ ਖੇਤੀ ਉਤਪਾਦਾਂ ਦੇ ਵਾਜ਼ਬ ਭਾਅ ਅਤੇ ਮਿਆਰੀਪਣ ਤੇ ਨਿਰਭਰ ਕਰਦੀ ਹੈ।ਉਨਾਂ ਕਿਹਾ ਕਿ ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਹੈ ਕਿ ਦਰਜ਼ਾਬੰਦੀ ਅਤੇ ਲੇਬਲਿੰਗ ਕਰਕੇ ਖਪਤਕਾਰਾਂ ਤੱਕ ਪਹੁੰਚਾਈ ਜਾਵੇ।ਉਨਾਂ ਕਿਹਾ ਕਿ ਦਾਲਾਂ ਜਿਵੇਂ ਮਸਰ, ਛੋਲੇ, ਮਾਂਹ, ਰਾਜਮਾਂਹ, ਮੂੰਗੀ ਦੀ ਸਾਫ ਸਫਾਈ ਅਤੇ ਦਰਜ਼ਾਬੰਦੀ ਕਰਕੇ ਇੱਕ ਕਿਲੋ ਜਾਂ ਦੋ ਕਿਲੋ ਦੀ ਲਿਫਾਫੇਬੰਦੀ ਕਰਕੇ ਕਿਸਾਨ ਬਾਜ਼ਾਰ ਵਿੱਚ ਵੇਚੀ ਜਾ ਸਕਦੀ ਹੈ,ਜਿਸ ਨਾਲ ਦਾਲ ਉਤਪਾਦਕ ਦੀ ਆਮਦਨ ਵਿੱਚ ਵਾਧੇ ਦੇ ਨਾਲ ਨਾਲ, ਖਪਤਕਾਰ ਨੂੰ ਸਥਾਨਕ ਪੱਧਰ ਤੇ ਪੈਦਾ ਕੀਤੀ ਦਾਲ ਮਿਲ ਸਕੇਗੀ।ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਸਬਜੀਆਂ ਦੀ ਕਾਸ਼ਤ ਲਈ ਕਿਸਾਨ ਮੰਗ ਅਨੁਸਾਰ ਪਨੀਰੀ ਦੀ ਅਗਾਂਹੂੰ ਬੁਕਿੰਗ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਇੱਕ ਸਬਜ਼ੀ ਦੀ ਕਾਸ਼ਤ ਕਰਨ ਨਾਲੋਂ ਕਿਸਾਨ ਵੱਖ-ਵੱਖ ਸਬਜ਼ੀਆਂ ਦੀ ਕਾਸਤ ਕਰਨ ਤਾਂ ਜੋ ਕਿਸਾਨ ਬਾਜ਼ਾਰ ਵਿੱਚ ਖਪਤਕਾਰਾਂ ਦੀ ਮੰਗ ਦੀ ਪੂਰਤੀ ਕੀਤੀ ਜਾ ਸਕੇ।ਡਾ. ਸ਼ਮੀ ਕੁਮਾਰ ਨੇ ਕਿਹਾ ਕਿ ਸਬਜੀਆਂ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਬਾਇਉ ਪੈਸਟੀਸਾਈਡ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਜੇਕਰ ਕਿਸੇ ਕੀਟਨਾਸ਼ਕ ਦੀ ਜ਼ਰੂਰਤ ਪਵੇ ਤਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਕਰਨ।ਕਿਸਾਨ ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਸਬਜੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਤਿਆਰ ਸਬਜ਼ੀ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾ ਸਕਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media