Monday, April 6, 2026

ਪੁਰਸ਼ ਵਰਗ ਵਿੱਚ ਲਾਅ ਤੇ ਮਹਿਲਾ ਵਰਗ ਵਿੱਚ ਫਿਜਿਕਸ ਵਿਭਾਗ ਬਣੇ ਕ੍ਰਿਕੇਟ ਚੈਪੀਅਨ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ  ਸੰਧੂ) – PPN0305201716ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾ-ਪੁਰਸ਼ਾਂ ਦੇ 5 ਦਿਨ੍ਹਾਂ ਅੰਤਰ-ਵਿਭਾਗੀ ਕ੍ਰਿਕੇਟ ਟੂਰਨਾਮੈਂਟ ਦੇਰ ਸ਼ਾਮ ਸੰਪੰਨ ਹੋ ਗਏ ।ਜਿਸ ਦੌਰਾਨ ਪੁਰਸ਼ ਵਰਗ ਦੀਆਂ 16 ਤੇ ਮਹਿਲਾ ਵਰਗ ਦੀਆਂ 6 ਟੀਮਾਂ ਨੇ ਹਿੱਸਾ ਲਿਆ।ਮਹਿਲਾਵਾਂ ਦੇ ਵਰਗ ਵਿੱਚ ਫਿਜਿਕਸ ਵਿਭਾਗ ਦੇ ਪੁਰਸ਼ਾਂ ਦੇ ਵਰਗ ਵਿੱਚ ਲਾਅ ਵਿਭਾਗ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਡੀਨ ਸਟੂਡੈਂਟ-ਕਮ-ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਅਮਨਦੀਪ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਪੁਰਸ਼ ਵਰਗ ਵਿੱਚ ਲਾਅ ਵਿਭਾਗ ਪਹਿਲੇ, ਕੰਪਿਊਟਰ ਇੰਜੀਨੀਰਿੰਗ ਵਿਭਾਗ ਦੂਜੇ ਤੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਵਿਭਾਗ ਤੀਜੇ ਸਥਾਨ ਤੇ ਰਿਹਾ।ਮਹਿਲਾਵਾਂ ਦੇ ਵਰਗ ਵਿੱਚ ਫਿਜਿਕਸ ਵਿਭਾਗ ਪਹਿਲੇ, ਸਪੋਰਟਸ ਮੈਡੀਸਨ ਵਿਭਾਗ ਦੂਜੇ ਤੇ ਆਰਕੀਟੈਕਟ ਵਿਭਾਗ ਤੀਜੇ ਸਥਾਨ ਤੇ ਰਹੇ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਦੇ ਮੁੱਖ ਸੁਰੱਖਿਆ ਅਧਿਕਾਰੀ ਸੁਖਦੇਵ ਸਿੰਘ ਧੰਜ਼ਲ ਅਤੇ ਪੱਤਰਕਾਰ ਤੇ ਕਾਲਮ ਨਵੀਸ ਜਤਿੰਦਰ ਸਾਬੀ ਨੇ ਸਾਂਝੇ ਤੌਰ `ਤੇ ਅਦਾ ਕੀਤੀ ।ਉਨਾਂ ਕਿਹਾ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਪੜ੍ਹਾਈ ਦਾ ਅਕੇਵਾਂ ਤੇ ਥਕੇਵਾਂ ਉਤਾਰਨ ਵਾਸਤੇ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ।ਪ੍ਰੋ. ਅਮਨਦੀਪ ਸਿੰਘ ਨੇ ਆਇਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਪ੍ਰੋ. ਬਲਬੀਰ ਸਿੰਘ, ਦੀਦਾਰ ਸਿੰਘ, ਹਰਗੁਰਭਜਨ ਸਿੰਘ, ਮਹਾਂਬੀਰ ਸਿੰਘ ਕਾਹਲੋਂ, ਰਜਿੰਦਰ ਪਾਲ ਸੋਨੂੰ, ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply