Monday, November 9, 2026

ਡੇਗੂ ਅਤੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

PPN0405201702ਅਲਗੋਂਕੋਠੀ/ ਅਮਰਕੋਟ, 4 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਡੀ.ਜੀ.ਐੇਸ.ਈ ਪੰਜਾਬ ਸ਼੍ਰੀ ਪ੍ਰਦੀਪ ਸੱਭਰਵਾਲ ਅਤੇ ਜਿਲਾ ਸਿੱਖਿਆ ਨਅਫਸਰ (ਸੈ.ਸ਼ਿ) ਤਰਨਤਾਰਨ ਸ਼੍ਰ ਗੁਰਭਜਨ ਸਿੰਘ ਲਸਾਨੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉੱਪ ਜਿਲਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀਮਤੀ ਰਜਿੰਦਰ ਕੌਰ ਦੀ ਅਗਵਾਈ ਹੇਠ ਡੇਗੂ ਅਤੇ ਮਲੇਰੀਆ ਬੁੇਖਾਰ ਸਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕੰਨਿਆ ਹਾਈ ਸਕੂਲ ਅਲਗੋ ਕੋਠੀ ਵਿਖੇ ਲਗਾਇਆ ਗਿਆ ਮੈਡਮ ਰਜਿੰਦਰ ਕੌਰ ਨੇ ਮਲੇਰੀਆ ਤੇ ਡੇਗੂ ਬਿਮਾਰੀਆ ਦੇ ਕਾਰਣਾ, ਲੱਛਣਾ, ਇਲਾਜ ਤੇ ਰੋਕਥਾਮ ਲਈ ਵਰਤੀਆ ਜਾਣ ਵਾਲੀਆ ਸਾਵਧਾਨੀਆ ਦਾ ਬਹੁਮੁੱਲੀ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ ਫੀਡ ਬੈਕ ਦੇ ਰੂਪ ਵਿਚ ਵਿਦਿਆਰਥਣਾ ਦਾ ਸੰਖੇਪ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਇਨਾਮ ਤਕਸੀਮ ਵੀ ਕੀਤੇ ਗਏ ਸਕੂਲ ਦੇ ਮੁੱਖ ਅਧਿਆਪਕ ਸਟੇਟ ਅੇਵਾਰਡੀ ਸੁਭਿਦਰ ਜੀਤ ਸਿੰਘ ਨੇ ਸ਼੍ਰੀਮਤੀ ਰਜਿੰਦਰ ਕੌਰ ਤੇ ਟੀਮ ਦਾ ਹਾਰਦਿਕ ਸਵਾਗਤ ਕਰਦਿਆ ਸੈਮੀਨਾਰ ਦੇ ਆਯੋਜਨ ਲਈ ਉਹਨਾ ਦਾ ਧੰਨਵਾਦ ਕੀਤਾ ਇਸ ਸੈਮੀਨਾਰ ਲਈ ਪੂਰਨ ਸਿੰਘ ਭਾਟੀਆ, ਮੈਡਮ ਜੀਤ ਕੌਰ ਮੁੱਖ ਅਧਿਆਪਕ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਕੂਲ ਸਟਾਫ ਚੌ ਮਹਾਵੀਰ ਕੁਮਾਰ, ਗੁਰਸ਼ੇਰ ਸਿੰਘ, ਰੇਸ਼ਮ ਸਿੰਘ, ਪਲਵਿੰਦਰ ਸਿੰਘ, ਮੈਡਮ ਪਰਮਜੀਤ ਕੌਰ, ਹਰਪ੍ਰੀਤ ਕੌਰ ਅਤੇ ਮੈਡਮ ਸਿਮਰਨਜੀਤ ਕੌਰ ਆਦਿ ਹਾਜਿਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply