ਬਠਿੰਡਾ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤੀਜੀ ਸੀਨੀਅਰ ਸਟੇਟ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਜਲੰਧਰ ਵਿਖੇ ਸਿੰਗਲਾ ਸਪੋਟਰਸ ਐਕਡਮੀ ਵਲੋਂ ਕਰਵਾਈ ਗਈ।ਇਸ ਚੈਂਪੀਅਨਸ਼ਿਪ ’ਚ 13 ਜਿਲ੍ਹਿਆਂ ਦੀਆਂ ਲੜਕੇ-ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।ਬਠਿੰਡਾ ਜਿਲ੍ਹੇ ਦੀ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇਸ਼ਹਿਰ ਦਾ ਨਾਮ ਰੋਸ਼ਨ ਕੀਤਾ।ਸਿੰਗਲ ਟੀਮ ਵਿਚ ਬਠਿੰਡਾ ਦੀ ਗੁਰਲੀਨ ਕੌਰ ਨੇ ਸਿਲਵਰ ਮੈਡਲ ਹਾਸਿਲ ਕੀਤਾ।ਡੱਬਲ ਵਿਚ ਰੇਮਨਪ੍ਰੀਤ ਕੌਰ ਅਤੇ ਗੁਰਮੇਲ ਕੌਰ ਨੇ ਕਾਂਸ਼ੀ ਦਾ ਤਗਮਾ ਜਿੱਤਿਆ।ਓਵਰ ਆਲ ਪੰਜ ਮੈਡਲ ਜਿੱਤ ਕੇ ਬਠਿੰਡਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਟੀਮ ਵਿਚ ਪ੍ਰਿਅੰਕਾ, ਸਿਮਰਨ ਕੌਰ, ਤਨਵੀਰ, ਪਾਰਸ ਬਾਵਾ, ਸੁਖਵਿੰਦਰ ਸਿੰਘ, ਅਹਿਸਾਸ, ਕਿੰਗ ਉਦੈ ਪ੍ਰਤਾਪ ਸਿੰਘ ਵਲੋਂ ਭਾਗ ਲਿਆ ਗਿਆ।ਇਸ ਜਿੱਤ ਦਾ ਸਿਹਰਾ ਸਰੀਰਿਕ ਸਿੱਖਿਆ ਵਿਭਾਗ ਵਿੰਗ ਦੇ ਇੰਚਾਰਜ ਸੁਰਜੀਤ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਗਲਾ ਦੀ ਟੀਮ ਨੂੰ ਜਾਂਦਾ ਹੈ।ਇਸ ਟੀਮ ਦੇ ਬਠਿੰਡਾ ਪਹੁੰਚਣ ’ਤੇ ਬਿਧੀ ਸਿੰਘ ਯੂ.ਕੇ, ਰਵਿੰਦਰ ਸਿੰਘ ਮਾਨ, ਗੁਰਪਿੰਦਰ ਸਿੰਘ, ਸੁਨੀਲ ਗਰਗ, ਰਿਟਾ: ਐਸ.ਐਚ.ਓ ਬਲਦੇਵ ਸਿੰਘ ਅਤੇ ਬਲਜੀਤ ਸਿੰਘ ਵਲੋਂ ਭਰਵਾਂ ਸੁਆਗਤ ਕੀਤਾ ਗਿਆ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media