ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਨਵਪ੍ਰੀਤ ਸਿੰਘ ਸਾਹਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਐਡੀਸ਼ਨਲ ਆਨਰੇਰੀ ਸਕੱਤਰ (ਪ੍ਰਸ਼ਾਸਨਕ) ਨਿਯੁੱਕਤ ਕੀਤੇ ਗਏ ਹਨ।ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ ਸੁੱਲਝੇ ਹੋਏ ਵਿਚਾਰਾਂ ਵਾਲੇ ਨਵਪ੍ਰੀਤ ਸਿੰਘ ਸਾਹਨੀ ਪਿਛਲੇ ਲੰਬੇ ਸਮੇਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਹੋਏ ਹਨ ਅਤੇ ਨਵੀਆਂ ਉਸਾਰੂ ਪ੍ਰਬੰਧਕ ਨੀਤੀਆਂ ਦੇ ਮਾਹਿਰ ਹੋਣ ਕਾਰਣ ਚੀਫ ਖਾਲਸਾ ਦੀਵਾਨ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੇ ਹਨ।
ਨਵਨਿਯੁੱਕਤ ਐਡੀਸ਼ਨਲ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ ਨੂੰ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਉਹਨਾਂ ਦੇ ਨਵੇਂ ਬਣੇ ਦਫਤਰ ਵਿਚ ਗੁਰੁ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਨਵੀਂਆਂ ਜਿੰਮਦਾਰੀਆਂ ਸੌਂਪੀਆਂ ਗਈਆਂ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਸ ਕੀਤੀ ਕਿ ਅਗਾਂਹ ਵਧੂ ਸੋਚ ਦੇ ਮਾਲਕ ਨਵੇਂ ਐਡੀਸ਼ਨਲ ਆਨਰੇਰੀ ਸੱਕਤਰ (ਪ੍ਰਸ਼ਾਸਨਕ) ਦੀ ਅਗੁਵਾਈ ਹੇਠ ਚੀਫ ਖਾਲਸਾ ਦੀਵਾਨ ਵਿਕਾਸ ਪਖੋਂ ਹੋਰ ਵੀ ਨਵੀਆਂ ਪੁਲਾਘਾਂ ਪੁੱਟੇਗਾ।ਨਵਪ੍ਰੀਤ ਸਿੰਘ ਸਾਹਨੀ ਨੇ ਚੀਫ ਖਾਲਸਾ ਦੀਵਾਨ ਮੈਨੇਂਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੋਂਪਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸੋਂਪੀ ਗਈ ਇਸ ਸੇਵਾ ਨੂੰ ਪੂਰੇ ਤਨ ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਉਪ ਪ੍ਰਧਾਨ ਇੰਦਰਪ੍ਰੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ, ਜਸਪਾਲ ਸਿੰਘ, ਹਰਮਿੰਦਰ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ ਕੌਠੀ ਵਾਲੇ , ਡਾ: ਧਰਮਵੀਰ ਸਿੰਘ ਸਮੇਤ ਹੋਰ ਚੀਫ ਖਾਲਸਾ ਦੀਵਾਨ ਸ਼ਖਸੀਅਤਾਂ ਮੌਜੂਦ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media