Sunday, November 8, 2026

ਭਾਈ ਦਇਆ ਸਿੰਘ ਲਹੌਰੀਆ ਦੇ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਜਥੇਦਾਰ ਕਾਲਾਬੂਲਾ ਨੇ ਦਿੱਤੀ ਸਹਾਇਤਾ ਰਾਸ਼ੀ

ਸੰਦੌੜ, 5 ਮਈ (ਹਰਮਿੰਦਰ ਸਿੰਘ ਭੱਟ) – PPN0505201707ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਅਣਥੱਕ ਯੋਧੇ ਭਾਈ ਦਇਆ ਸਿੰਘ ਲਹੌਰੀਆ ਜੋ ਕਿ ਅੱਜਕਲ ਤਿਹਾੜ ਜੇਲ ਨਵੀਂ ਦਿੱਲੀ ਚ ਬੰਦ ਹਨ,ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੌਰ ਨੂੰ ਭਾਈ ਸਾਹਿਬ ਦੇ ਢਹਿ ਚੁੱਕੇ ਮਕਾਨ ਦੀ ਉਸਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ, ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅੱਜ ਕਸਬਾ ਭਰਾਲ ਵਿਖੇ ਭਾਈ ਸਾਹਿਬ ਦੇ ਘਰ ਪੁੱਜ ਕੇ ਭੇਟ ਕੀਤਾ ਗਿਆ।ਇਸ ਸਮੇਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਸਬੰਧੀ ਕਮੇਟੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਤੋਂ ਭਾਈ ਲਹੌਰੀਆ ਦੇ ਢਹਿ ਚੁੱਕੇ ਮਕਾਨ ਦੀ ਮੁੜ ਉਸਾਰੀ ਲਈ ਪੰਜ ਲੱਖ ਰੁਪਏ ਦੀ ਮਾਲੀ ਮਦਦ ਦੀ ਮੰਗ ਕੀਤੀ ਗਈ ਸੀ ਤੇ ਉਨਾਂ ਚੋਂ ਇੱਕ ਲੱਖ ਰੁਪਏ ਦਾ ਚੈਕ ਉਹ ਅੱਜ ਲੈ ਕੇ ਆਏ ਹਨ ਤੇ ਬਾਕੀ ਦੀ ਰਕਮ ਵੀ ਜਲਦੀ ਹੀ ਭੈਣ ਕਮਲਜੀਤ ਕੌਰ ਨੂੰ ਦੇਵਾਂਗੇ।ਇਸ ਸਮੇਂ ਭਾਈ ਲਹੌਰੀਆ ਦੀ ਪਤਨੀ ਸ਼੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਉਨਾਂ ਕਦੇ ਵੀ ਕੋਈ ਮਾਲੀ ਮਦਦ ਦੀ ਗੁਹਾਰ ਨਹੀਂ ਲਗਾਈ, ਪਰ ਸੁਰਜੀਤ ਸਿੰਘ ਕਾਲਾਬੂਲਾ ਵਲੋਂ ਆਪਣੇ ਤੌਰ ਹੀ ਇਹ ਸਹਾਇਤਾ ਲਿਆਂਦੀ ਗਈ ਹ,ੈ ਜਿਸ ਦਾ ਉਹ ਧੰਨਵਾਦ ਕਰਦੇ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਕੇਵਲ ਸਿੰਘ ਸਹੋਤਾ, ਬਾਬਾ ਨਿਰਮਲ ਸਿੰਘ, ਗੁਰਜੀਤ ਸਿੰਘ ਕਸਬਾ ਭਰਾਲ, ਜਸਵੀਰ ਸਿੰਘ ਫਰਵਾਲੀ, ਜੀਤ ਸਿੰਘ ਬਾਜਵਾ ਅਤੇ ਜਸਪਾਲ ਸਿੰਘ ਚੀਮਾ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply