Thursday, August 13, 2026

ਹਵਾਈ ਫੌਜ ਦੀ ਭਰਤੀ ਦੇ ਪਹਿਲੇ ਦਿਨ ਪਹੁੰਚੇ 20 ਹਜ਼ਾਰ ਦੇ ਕਰੀਬ ਨੌਜਵਾਨ

ਅੰਮਿ੍ਰਤਸਰ,  5 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN0505201710ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਦੇ ਨਿੱਜੀ ਯਤਨਾਂ ਸਦਕਾ ਲੰਮੇ ਅਰਸੇ ਬਾਅਦ ਹਵਾਈ ਫੌਜ ਦੇ ਰਾਜਾਸਾਂਸੀ  ਬੇਸ ਵਿਖੇ ਸ਼ੁਰੂ ਹੋਈ ਭਰਤੀ ਰੈਲੀ ਲਈ ਨੌਜਵਾਨਾਂ ਨੇ ਭਰ ਗਰਮੀ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਅੱਜ 20 ਹਜ਼ਾਰ ਦੇ ਕਰੀਬ ਨੌਜਵਾਨ ਭਰਤੀ ਲਈ ਸਰੀਰਕ ਟੈਸਟ ਦੇਣ ਲਈ ਰਾਜਾਸਾਂਸੀ ਪੁੱਜੇ।ਅੱਜ ਰੈਲੀ ਦੇ ਪਹਿਲੇ ਦਿਨ ਅੰਮਿ੍ਰਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਜਿਲੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ ਲਿਆ ਗਿਆ, ਜਦਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ।
ਗੈਰ ਤਕਨੀਕੀ ਵਰਗ ਵਿਚ ਕੀਤੀ ਜਾ ਰਹੀ ਇਹ ਭਰਤੀ 9 ਮਈ ਤੱਕ ਚੱਲੇਗੀ ਅਤੇ ਸਰੀਰਕ ਟੈਸਟ ਪਾਸ ਕਰਨ ਵਾਲੇ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਭਰਤੀ ਲਈ ਜਿਲਾ ਪ੍ਰਸ਼ਾਸਨ ਨੇ ਜਿੱਥੇ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ, ਉਥੇ ਭਰਤੀ ਹੋਣ ਆਏ ਨੌਜਵਾਨਾਂ ਲਈ ਪਾਣੀ ਆਦਿ ਦਾ ਪ੍ਰਬੰਧ ਵੀ ਮੰਡੀ ਬੋਰਡ ਅਤੇ ਨਗਰ ਨਿਗਮ ਵਿਭਾਗ ਵੱਲੋਂ ਕੀਤਾ ਗਿਆ ਹੈ।ਅੱਜ ਭਰਤੀ ਹੋਣ ਆਏ ਨੌਜਵਾਨਾਂ ਨਾਲ ਉਨਾਂ ਦੇ ਪਿਤਾ, ਚਾਚੇ, ਵੱਡੇ ਭਰਾ, ਨਾਨਾ ਆਦਿ ਵੀ ਨਾਲ ਪਹੁੰਚੇ ਹੋਏ ਸਨ।ਅੰਮਿ੍ਰਤਸਰ ਵਿਚ ਕਰੀਬ ਇਕ ਦਹਾਕੇ ਬਾਅਦ ਹੋ ਰਹੀ ਹਵਾਈ ਫੌਜ ਦੀ ਭਰਤੀ ਲਈ ਨੌਜਵਾਨਾਂ ਵਿਚ ਇਕ ਚਾਅ ਅਤੇ ਆਸ ਦੀ ਕਿਰਨ ਵਿਖਾਈ ਦੇ ਰਹੀ ਹੈ।
ਜਿਲਾ ਪ੍ਰਸ਼ਾਸਨ ਵੱਲੋਂ ਹਵਾਈ ਫੌਜ ਨਾਲ ਭਾਰਤੀ ਮਾਮਲੇ ’ਤੇ ਰਾਬਤਾ ਰੱਖ ਰਹੇ ਸ੍ਰੀ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਨੇ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ , ਜੋ ਕਿ ਕਿਸੇ ਵੀ ਵਿਸ਼ੇ ਵਿਚ 50 ਫੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਹੋਣ ਅਤੇ ਉਨਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਭਾਗ ਲੈ ਸਕਦੇ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply