Monday, July 20, 2026

ਗੁਰਦੁਆਰਾ ਬੰਗਲਾ ਸਾਹਿਬ ਸਮਾਗਮ ਦੀ ਤਿਆਰੀਆਂ ਦਾ ਜੀ.ਕੇ ਨੇ ਲਿਆ ਜਾਇਜ਼ਾ

ਬਾਬਾ ਖੜਕ ਸਿੰਘ ਦੇ 150ਵੇਂ ਜਨਮ ਦਿਹਾੜੇ ਮੌਕੇ ਇਤਿਹਾਸ ਜਨਤਕ ਕਰਨ ਦੀ ਸ਼ੁਰੂ ਹੋਈ ਪਹਿਲ

ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – PPN0505201711ਗੁਰਦੁਆਰਾ ਗਿਆਨ ਗੋਦੜੀ ਦੀ ਮੁੜ੍ਹ ਸਥਾਪਨਾ ਦੇ ਟੀਚੇ ਦੀ ਪ੍ਰਾਪਤੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮਰਕੱਸੇ ਕਰ ਲਏ ਹਨ। 14 ਮਈ 2017 ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦੀ ਕਾਮਯਾਬੀ ਲਈ ਕਮੇਟੀ ਮੈਂਬਰਾਂ ਦੀ ਅੱਜ ਸੱਦੀ ਗਈ ਬੈਠਕ ’ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪ੍ਰਬੰਧ ਦੀ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਪ੍ਰਬੰਧ ’ਚ ਕੋਈ ਢਿੱਲ ਨਾ ਵਰਤੇ ਜਾਣ ਦੀ ਵੀ ਕਮੇਟੀ ਸਟਾਫ਼ ਨੂੰ ਹਿਦਾਇਤ ਦਿੱਤੀ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ.ਸਿੰਘ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਦੇ 6 ਜੂਨ 2017 ਨੂੰ ਆ ਰਹੇ 150ਵੇਂ ਜਨਮ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਐਨ.ਡੀ.ਐਮ.ਸੀ. ਚੇਅਰਮੈਨ ਨੂੰ ਅੱਜ ਦਿੱਤੇ ਗਏ ਪੱਤਰ ਦਾ ਉਤਾਰਾ ਜੀ.ਕੇ ਨੂੰ ਸੌਂਪਿਆ।ਪੱਤਰ ’ਚ ਆਰ.ਪੀ ਨੇ ਐਨ.ਡੀ.ਐਮ.ਸੀ ਨੂੰ ਬਾਬਾ ਖੜਕ ਸਿੰਘ ਮਾਰਗ ’ਤੇ ਉਨ੍ਹਾਂ ਦਾ ਇਤਿਹਾਸ ਫੋਟੋ ਸਣੇ ਇਕ ਸਟੀਲ ਪਲੇਟ ’ਤੇ ਲਗਾਉਣ ਦੀ ਮੰਗ ਕੀਤੀ ਹੈ।
ਆਰ.ਪੀ ਨੇ ਕਿਹਾ ਕਿ ਜਦੋਂ ਬਾਬਾ ਖੜਕ ਸਿੰਘ ਨੇ ‘‘ਚਾਬੀਆਂ ਦਾ ਮੋਰਚਾ’’ ਜਿੱਤਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਜਿੱਤਣ ਦੇ ਤੌਰ ਤੇ ਦੱਸਦੇ ਹੋਏ ਬਾਬਾ ਖੜਕ ਸਿੰਘ ਨੂੰ ਟੈਲੀਗ੍ਰਾਮ ਭੇਜ ਕੇ ਵਧਾਈ ਦਿੱਤੀ ਸੀ।ਆਰ.ਪੀ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ੍ਹ ਸਥਾਪਨਾ ਲਈ ਇਕ ਸਿੱਖ ਹੋਣ ਦੇ ਨਾਤੇ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਜੀ.ਕੇ ਨੂੰ ਭਰੋਸਾ ਦਿੱਤਾ।ਕਮੇਟੀ ਵੱਲੋਂ ਸੰਗਤਾਂ ਨੂੰ ਮੁਹਿੰਮ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ‘‘ਮਿਸਡ ਕਾਲ’’ ਸੇਵਾ ਤੇ ਆਪਣੇ ਵੱਲੋਂ ਰਜਿਸਟਰਡ ਕਰਾਉਣ ਦਾ ਸੁਨੇਹਾ ਦਿਖਾਉਂਦੇ ਹੋਏ ਆਰ.ਪੀ ਨੇ ਯੂ.ਪੀ, ਯੂ.ਕੇ ਅਤੇ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਲੀ ਕਮੇਟੀ ਨੂੰ ਦਿਵਾਉਣ ਦੀ ਗੱਲ ਕਹੀ। ਆਰ.ਪੀ ਨੇ ਸਿੱਖਾਂ ਦੇ ਨਾਲ ਹੀ ਸਿੰਧੀ ਸਮਾਜ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਉਣ ਦੀ ਤਜਵੀਜ਼ ਦਿੱਤੀ।
ਜੀ.ਕੇ ਨੇ ਕਿਹਾ ਕਿ ਬਾਬਾ ਖੜਕ ਸਿੰਘ ਦਾ ਇਤਿਹਾਸ ਹਰ ਹਾਲਾਤ ਵਿਚ ਬਾਬਾ ਖੜਕ ਸਿੰਘ ਮਾਰਗ ਤੇ ਲਗੇ ਇਸ ਗੱਲ ਲਈ ਕਮੇਟੀ ਆਪਣਾ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ।ਜੀ.ਕੇ ਨੇ ਥਾਂ ਨਾ ਉਪਲਬਧ ਹੋਣ ਦੇ ਹਾਲਾਤ ’ਚ ਗੁਰਦੁਆਰਾ ਬੰਗਲਾ ਸਾਹਿਬ ਦੀ ਬਾਬਾ ਖੜਕ ਸਿੰਘ ਮਾਰਗ ਵਾਲੀ ਦਰਸ਼ਨੀ ਡਿਉਢੀ ਕੋਲ ਉਕਤ ਬੋਰਡ ਲਗਾਉਣ ਦੀ ਵੀ ਤਜਵੀਜ਼ ਦਿੱਤੀ, ਕਿਉਂਕਿ ਸੁਪਰੀਮ ਕੋਰਟ ਨੇ ਮੁਖ ਮਾਰਗਾਂ ਤੇ ਬੁੱਤ ਆਦਿਕ ਲਗਾਉਣ ’ਤੇ ਪਾਬੰਦੀ ਲਗਾਈ ਹੋਈ ਹੈ।
ਜੀ.ਕੇ ਨੇ ਬਾਬਾ ਖੜਕ ਸਿੰਘ ਦੇ ਇਤਿਹਾਸ ਨੂੰ ਯਾਦ ਕਰਾਉਣ ਲਈ ਆਰ.ਪੀ. ਦਾ ਧੰਨਵਾਦ ਕਰਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਨਾਲ ਸਿੰਘ ਸਭਾ ਗੁਰਦੁਆਰਿਆਂ ਨੂੰ ਜੋੜਨ ਲਈ ਦਿੱਲੀ ਨੂੰ 6 ਜੋਨਾਂ ਵਿਚ ਵੰਡਣ ਦਾ ਵੀ ਐਲਾਨ ਕੀਤਾ।ਗੁਰਦੁਆਰਾ ਵਾਰਡ ਦੀ ਬਣਤਕ ਅਨੁਸਾਰ ਪਹਿਲਾ ਜੋਨ ਵਾਰਡ ਨੰ. 1 ਤੋਂ 8, ਦੂਜਾ ਜੋਨ ਵਾਰਡ ਨੰ. 9 ਤੋਂ 14, ਤੀਜ਼ਾ ਜੋਨ ਵਾਰਡ ਨੰ. 15 ਤੋਂ 23, ਚੌਥਾਂ ਜੋਨ ਵਾਰਡ ਨੰ. 24 ਤੋਂ 33, ਪੰਜਵਾਂ ਜੋਨ ਵਾਰਡ ਨੰ. 34 ਤੋਂ 40 ਅਤੇ ਛੇਵਾਂ ਜੋਨ ਵਾਰਡ ਨੰ. 41 ਤੋਂ 46 ਤਕ ਬਣਾਇਆ ਗਿਆ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਵੱਲੋਂ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਮੈਂਬਰਾਂ ਸਾਹਮਣੇ ਰੱਖੀ ਗਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply