ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਾਸੀ ਅਤੇ ਜ਼ਿਲ੍ਹੇ ਦੇ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਬਤੋਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਅਤੇ ਪ੍ਰਵੇਸ਼ ਬਲਾਕ ਕੋਆਰਡੀਨੇਟਰ ਬਲਾਕ ਫਾਜ਼ਿਲਕਾ-1 ਦੀ ਡਿਊਟੀ ਨਿਭਾ ਰਹੇ ਨੋਜਵਾਨ ਅਧਿਆਪਕ ਤਰੁਣਜੀਤ ਸਿੰਘ ਬਜਾਜ (ਜੱਜੀ) ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 7 ਮਈ ਐਤਵਾਰ ਨੂੰ ਦਪਹਿਰ 12 ਵਜੇ ਪ੍ਰੀਤ ਪੈਲੇਸ ਮਲੋਟ ਰੋਡ ਮੰਡੀ ਅਰਨੀਵਾਲਾ ਵਿਖੇ ਹੋਵੇਗਾ।
ਅਧਿਆਪਕ ਤਰੁਣਜੀਤ ਦਾ ਅਚਾਨਕ ਹਸਦੇ ਖੇਡਦੇ ਚਲੇ ਜਾਣ ਤੇ ਅਰਨੀਵਾਲਾ, ਫਾਜਿਲਕਾ, ਜਲਾਲਾਬਾਦ ਅਤੇ ਅਬੋਹਰ ਇਲਾਕੇ ਦੇ ਅਧਿਆਪਕਾਂ ਅਤੇ ਅਧਿਆਪਕ ਜੱਥੇਬੰਦੀਅ ਸਮੇਤ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਜਿੰਦਰ ਸਿੰਘ ਚਾਹਲ ਅਤੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦਿਓੜਕਾ ਸਮੇਤ ਪ੍ਰਿੰਸੀਪਲ ਅਤੇ ਸੀਨੇਟਰ ਪੰਜਾਬ ਯੂਨੀਵਰਸਿਟੀ ਸੰਦੀਪ ਕੁਮਾਰ ਧੂੜੀਆ, ਪ੍ਰਿੰਸੀਪਲ ਰਜਿੰਦਰ ਕੁਮਾਰ ਵਿਖੋਨਾ, ਪ੍ਰਿੰਸੀਪਲ ਗੁਰਦੀਪ ਕੁਮਾਰ ਕਰੀਰ, ਪ੍ਰਿੰਸੀਪਲ ਪਰਵਿੰਦਰ ਸਿੰਘ, ਪ੍ਰਿੰਸੀਪਲ ਰਾਜੇਸ਼ ਧੂੜੀਆ, ਪ੍ਰਿੰਸੀਪਲ ਰਾਜ ਕੁਮਾਰ ਕੰਬੋਜ, ਪ੍ਰਦੀਪ ਖਨਗਵਾਲ, ਸੁਭਾਸ਼ ਨਰੂਲਾ, ਅਤੁਲ ਕੁਮਾਰ ਗਰਗ, ਜੀਟੀਯੂ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ ਭਗਵੰਤ ਭਠੇਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਦਫ਼ਤਰੀ ਸਕੱਤਰ ਰਾਜੀਵ ਚਗਤੀ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜ ਕੁਮਾਰ ਖਤਰੀ, ਲੈਕਚਰਾਰ ਰਜਨੀਸ਼ ਕੁਮਾਰ, ਜ਼ਿਲ੍ਹਾ ਪ੍ਰਵੇਸ਼ ਕੋਆਰਡੀਨੇਟਰ ਗੁਰਦਿਆਲ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਕ੍ਰਿਸ਼ਨ ਕੁਮਾਰ, ਸੰਦੀਪ ਪੈਟਰਸਨ,ਅਜਿੰਦਰ ਸ਼ਰਮਾ, ਸੁਧੀਰ ਕਾਲੜਾ, ਮਹਿੰਦਰ ਕੁਮਾਰ ਜਾਜੋਰੀਆ, ਓਮ ਪ੍ਰਕਾਸ਼ ਬੰਨਾਵਾਲੀ, ਵਰਿੰਦਰ ਸਿੰਘ ਮਿੱਤਲ, ਗੁਰਮੀਤ ਸਿੰਘ, ਨੀਰਜ਼ ਸੇਠੀ, ਜੀਟੀਯੂ ਬਲਾਕ ਪ੍ਰਧਾਨ ਅਮਨਦੀਪ ਸਿੰਘ, ਕੁਲਵੀਰ ਸਿੰਘ ਖਹਿਰਾ, ਰੀਸ਼ੂ ਸੇਠੀ, ਵਿਨੋਦ ਮੋਂਗਾ, ਧਰਮਿੰਦਰ ਗੁਪਤਾ, ਪਰਮਜੀਤ ਸਿੰਘ ਸ਼ੇਰੇਵਾਲਾ, ਹਰਭਜਨ ਲਾਲ, ਰਵੇਲ ਸਿੰਘ, ਵਿਨੈ ਕੁਮਾਰ, ਰਵਿੰਦਰ ਸ਼ਰਮਾ, ਘਨਸ਼ਾਮ, ਮਨਜੀਤ ਸਿੰਘ, ਲੈਕਚਰਾਰ ਬਰਜਿੰਦਰ ਕੁਮਾਰ ਬੰਟੀ, ਸੁਸ਼ੀਲ ਕੁਮਾਰ, ਸੋਰਭ ਧੁੜੀਆ, ਮਨੋਜ਼ ਬਤਰਾ, ਅਮਿਤ ਛਾਬੜਾ, ਅਮਨਦੀਪ ਸਿੰਘ ਬਰਾੜ, ਸੰਜੀਵ ਅੰਗੀ ਤੋਂ ਇਲਾਵਾ ਮਾਸਟਰ ਕੈਡਰ ਯੂਨੀਅਨ, ਈਟੀਟੀ ਟੀਚਰ ਯੂਨੀਅਨ, ਲੈਕਚਰਾਰ ਯੂਨੀਅਨ ਤੋਂ ਇਲਾਵਾ ਸਿਹਤ ਵਿਭਾਗ ਤੋਂ ਬੀਈਈ ਹਰਮੀਤ ਸਿੰਘ ਜੱਸਲ, ਦੀਵੇਸ਼ ਕੁਮਾਰ, ਸੁਸ਼ੀਲ ਬੇਗਾਂਵਾਲੀ ਅਤੇ ਹੋਰਨਾਂ ਜੱਥੇਬੰਦੀਆਂ ਨੇ ਕਿਹਾ ਕਿ ਕਿਹਾ ਕਿ ਅਧਿਆਪਕ ਤਰੁਣਜੀਤ ਬਜਾਜ ਨੇ 2001 ’ਚ ਸਿੱਖਿਆ ਵਿਭਾਗ ’ਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਸਕੂਲਾਂ ’ਚ ਪ੍ਰਾਇਮਰੀ ਪੱਧਰ ਦੇ ਗੁਣਾਤਕ ਸੁਧਾਰ ਲਈ ਚਲਾਏ ਜਾ ਰਹੇ ਪ੍ਰਵੇਸ਼ ਪ੍ਰੋਜੈਕਟ ’ਚ ਵਿਸ਼ੇਸ਼ ਯੋਗਦਾਨ ਦਿੰਦਿਆਂ ਛੋਟੇ ਛੋਟੇ ਬੱਚਿਆਂ ਨੂੰ ਨਵੇਂ ਤਰੀਕਿਆਂ ਅਤੇ ਉਤਸ਼ਾਹ ਨਾਲ ਕਿਵੇਂ ਪੜ੍ਹਾਇਆ ਜਾ ਸਕਦਾ ਹੈ ਇਸ ਦੀ ਇੱਕ ਨਵੀ ਮਿਸ਼ਾਲ ਕਾਇਮ ਕੀਤੀ ਸੀ। ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅਧਿਆਪਕਾਂ ਦੇ ਸੈਮੀਨਾਰਾਂ ’ਚ ਕਵਿਤਾਵਾਂ ਅਤੇ ਗਣਿਤ ਦੇ ਸਵਾਲਾਂ ਨੂੰ ਨਵੇਂ ਨਵੇਂ ਢੰਗ ਨਾਲ ਪੇਸ਼ ਕੀਤਾ ਜਾਂਦਾ ਸੀ ਤਾਂ ਜੋ ਅਧਿਆਪਕ ਸੈਮੀਨਾਰਾਂ ’ਚੋਂ ਨਵੀਂਆਂ ਤਕਨੀਕਾਂ ਸਿੱਖਕੇ ਉਨ੍ਹਾਂ ਨੂੰ ਸਕੂਲਾਂ ’ਚ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਵਰਤੋਂ ’ਚ ਲਿਆਉਣ। ਉਨ੍ਹਾਂ ਦੱਸਿਆ ਕਿ ਤਰੁੁਣਜੀਤ ਬਜਾਜ ਦੀ ਅਰਨੀਵਾਲਾ ਸਕੂਲ ਦੇ ਪ੍ਰਾਇਮਰੀ ਬੱਚਿਆਂ ਨੂੰ ਮੁਹਾਰਨੀ ਸਿਖਾਉਂਦੇ ਦੀ ਦੋ ਮਿੰਟ ਦੀ ਇੱਕ ਵੀਡਿਓ ਨੂੰ ਸੋਸ਼ਲ ਮੀਡਿਆ ਫੇਸਬੁੱਕ ਉਤੇ ਲਗਭਗ ਅੱਠ ਲੱਖ ਲੋਕਾਂ ਨੇ ਵੇਖਿਆ ਅਤੇ ਹੁਣ ਵੀ ਤਰੁਣਜੀਤ ਬਜਾਜ ਮੁਹਾਰਨੀਵਾਲੇ ਮਾਸਟਰ ਦੇ ਨਾਂ ਤੋਂ ਦਿਲ ਅਤੇ ਦਿਮਾਗ ’ਚ ਛਾਇਆ ਰਹੇਗਾ। ਪਰ ਸਿੱਖਿਆ ਵਿਭਾਗ ਫਾਜ਼ਿਲਕਾ ਦੇ ਨਾਲ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਉਨ੍ਹਾਂ ਦੇ ਵਿਛੋੜੇ ਦਾ ਨਾ ਪੂਰਾ ਹੋਣ ਵਾਲਾ ਘਾਟਾ ਸਹਿਣਾ ਪਿਆ ਹੈ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media