ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਇਲੈਕਟ੍ਰੀਕਲ ਵਿਭਾਗ ਦੇ ਹੋਏ ਸਲਾਨਾ ਪ੍ਰੋਗਰਾਮ ਅਤੇ ਫੇਅਰਵੈਲ ਪਾਰਟੀ ਦੌਰਾਨ ਕਾਲਜ ਦੇ ਫਾਈਨਲ ਸਾਲ ਦੇ ਵਿਦਿਆਰਥੀ ਮਾਨਿਕ ਵਾਲੀਆ ਨੂੰ ਵਧੀਆ ਵਿਦਿਆਰਥੀ ਅਤੇ ਰਣਦੀਪ ਸਿੰਘ ਨੂੰ ਵਧੀਆ ਐਂਕਰ ਐਲਾਨਿਆ ਗਿਆ ਅਤੇ ਕਾਲਜ ਦੇ ਪ੍ਰਿਸੀਪਲ ਡਾ. ਦਰਸ਼ਨ ਸਿੰਘ ਸਿੱਧੂ ਤੇ ਪ੍ਰੋਫੈਸਰ ਜੇ.ਐਸ ਸੰਧੂ ਨੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਪਾਸ ਆਊਟ ਹੋ ਰਹੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਤਕਨੀਕੀ ਪੱਖੋਂ ਭਾਰਤ ਦਾ ਵਿਸ਼ਵ ਵਿਚ ਅਹਿਮ ਸਥਾਨ ਹੈ ਅਤੇ ਬਹੁ ਤਕਨੀਕੀ ਕਾਲਜ ਦਾ ਇਸ ਖੇਤਰ ਵਿਚ ਵੱਡਾ ਯੋਗਦਾਨ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਸਿਰਜਣ ਵਿਚ ਆਪਣਾ ਰੋਲ ਅਦਾ ਕਰਨ ਦੀ ਅਪੀਲ ਕੀਤੀ ਸਮਾਗਮ ਵਿਚ ਰਣਦੀਪ ਸਿੰਘ ਨੇ ਐਂਕਰਿੰਗ ਦੇ ਨਾਲ-ਨਾਲ ਭੰਗੜਾ ਪੇਸ਼ ਕੀਤਾ, ਜਤਿੰਦਰ ਸਿੰਘ, ਹਰਜੋਤ ਸਿੰਘ ਅਤੇ ਪਰਮਵੀਰ ਸਿੰਘ ਨੇ ਗੀਤ ਪੇਸ਼ ਕੀਤੇ, ਗੁਰਸਿਮਰਨ ਨੇ ਮਾਡਲਿੰਗ ਵਿਵੇਕ ਕੁਮਾਰ ਨੇ ਕਵਿਤਾ ਪੇਸ਼ ਕੀਤੀ ਅਤੇ ਮਨੀਸ਼ ਕੁਮਾਰ ਨੇ ਡਾਂਸ ਦੀਆਂ ਆਈਟਮ ਪੇਸ਼ ਕੀਤੀ।ਦੋਨਾਂ ਕਲਾਸਾਂ ਦੇ ਇੰਚਾਰਜ ਮੀਨਾ ਗਿੱਲ, ਦੀਪ ਸਿਖਾ, ਗੁਰਸਿਮਰਨ ਸਿੰਘ ਅਤੇ ਹਰਸ਼ਦੀਪ ਸ਼ਰਮਾਂ ਨੇ ਤਿੰਨ ਸਾਲਾਂ ਕੋਰਸ ਦੌਰਾਨ ਵਿਦਿਆਰਥੀਆਂ ਦਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾਂ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਕਾਮਯਾਬ ਹੋਣ ਅਤੇ ਦੇਸ਼ ਅਤੇ ਸਮਾਜ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਵੀ ਪ੍ਰੇਰਨਾ ਦਿੱਤੀ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media