ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਤੋਂ ਸੇਵਾ ਮੁਕਤ ਹੋਏ ਵਾਈਸ ਪ੍ਰਿੰਸੀਪਲ ਡਾ: ਰਮੇਸ਼ ਚੰਦਰ ਪਸਰੀਜਾ ਐਮ.ਏ (ਸੰਸਕ੍ਰਿਤ, ਹਿੰਦੀ ) ਐਮ.ਫਿਲ, ਪੀ.ਐਚ.ਡੀ. ਨੇ ਗੁਰੂਕੁਲ ਕਾਲਜ,ਬਠਿੰਡਾ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ।
ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਅਤੇ ਮੈਨੇਜਮੈਂਟ ਮੈਂਬਰ ਮਿਸ ਮੀਨੂੰ ਗੋਇਲ, ਪ੍ਰੋ: ਨੇਹਾ ਧੀਮਾਨ, ਪ੍ਰੋ: ਰਵਿੰਦਰ ਕੌਰ, ਪ੍ਰੋ: ਪ੍ਰੀਤਿਭਾ ਗੋਇਲ, ਪ੍ਰੋ: ਰਜਨੀ ਬਾਲਾ, ਪ੍ਰੋ: ਕਮਲਪ੍ਰੀਤ ਸ਼ਰਮਾ ਅਤੇ ਸਮੂਹ ਸਟਾਫ਼ ਨੇ ਉਹਨਾਂ ਦਾ ਸਵਾਗਤ ਕੀਤਾ।ਪ੍ਰਿੰਸੀਪਲ ਪਸਰੀਜਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣਗੇ ਤੇ ਪ੍ਰਬੰਧਕੀ ਕਮੇਟੀ ਦੇ ਵਿਸ਼ਵਾਸ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ।ਉਹਨਾਂ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।ਉਹਨਾਂ ਨੇ ਸਟਾਫ਼ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਕਾਲਜ ਨੂੰ ਜਿਲ੍ਹੇ ਦਾ ਮੋਹਰੀ ਕਾਲਜ ਬਣਾਉਣ ਲਈ ਪੂਰੇ ਸਟਾਫ਼ ਦੇ ਸਹਿਯੋਗ ਦੀ ਮੰਗ ਕੀਤੀ।
ਇਹ ਵਰਣਨਯੋਗ ਹੈ ਕਿ ਉਹਨਾਂ ਦਾ ਲਗਭਗ 35 ਸਾਲ ਦਾ ਪੜ੍ਹਾਉਣ ਦਾ ਤਜਰਬਾ ਹੈ।ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਵਿਖੇ ਬਰਸਰ, ਡਿਪਟੀ ਰਜਿਸਟਰਾਰ, ਇੰਚਾਰਜ ਕਾਲਜ ਕ੍ਰਿਕੇਟ ਟੀਮ, ਵਾਈਸ ਪਰੈਜ਼ੀਡੈਂਟ ਪੀ.ਟੀ.ਏ, ਮੁੱਖ ਸੰਪਾਦਕ ਕਾਲਜ ਮੈਗਜੀਨ, ਕਨਵੀਨਰ ਪ੍ਰਾਸਪੈਕਟਸ ਕਮੇਟੀ, ਕਨਵੀਨਰ ਪ੍ਰੈਸ ਕਮੇਟੀ, ਵਿਤ ਸਕੱਤਰ ਪੀ.ਟੀ.ਏ, ਸੁਪਰਡੈਂਟ ਪ੍ਰੀਖਿਆਵਾਂ ਆਦਿ ਵਜੋਂ ਵੀ ਡਿਊਟੀਆਂ ਨਿਭਾਈਆਂ ਹਨ।ਰਜਿੰਦਰਾ ਕਾਲਜ ਬਠਿੰਡਾ ਤੋਂ ਪਹਿਲਾਂ ਉਹਨਾਂ ਨੇ 5 ਸਾਲ ਡੀ.ਏ.ਵੀ ਕਾਲਜ, ਬਟਾਲਾ ਵਿੱਚ ਵੀ ਬਤੌਰ ਲੈਕਚਰਾਰ ਡਿਊਟੀ ਨਿਭਾਈ ਹੈ।ਇਸ ਤੋਂ ਇਲਾਵਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਮੈਂਬਰ, ਬੋਰਡ ਆਫ਼ ਸਟੱਡੀ ਸੰਸਕ੍ਰਿਤ ਵਿਭਾਗ ਦੇ ਮੈਂਬਰ ਅਤੇ ਪੰਜਾਬੀ ਯੂਨੀਵਰਸਿਟੀ ਕ੍ਰਿਕੇਟ ਟੀਮ ਦੇ ਕਈ ਸਾਲ ਮੈਨੇਜਰ ਵੀ ਰਹੇ ਹਨ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media