Saturday, October 31, 2026

ਛੋਟੇ ਬੱਚਿਆਂ ਨੇ ‘ਵਰਲਡ ਹਾਇਜੀਨ ਡੇਅ’ ਮੈਕਸ ਹਸਪਤਾਲ ਵਿਖੇ ਮਨਾਇਆ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0605201711ਮੈਕਸ ਸੁਪਰਸਪੇਸ਼ਿਅਲਿਟੀ ਹਸਪਤਾਲ ਵੱਲੋਂ ਮਾਉਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਦੇ ਨਾਲ ਵਰਲਡ ਹਾਇਜੀਨ ਡੇ ਮਨਾਇਆ ਗਿਆ।ਮੈਕਸ ਹਸਪਤਾਲ ਤੋਂ ਡਾ. ਪੂਜਾ ਗੁਪਤਾ ਨੇ ਬੜੇ ਮਸਤੀ ਲਹਿਜ਼ੇ ਨਾਲ ਬੱਚਿਆਂ ਨੂੰ ਤੰਦਰੁਸਤ ਅਤੇ ਸਾਫ਼ ਸੁਥਰੇ ਰਹਿਣ ਦੇ ਗੁਰ ਸਿਖਾਏ। ਲੈਕਚਰ ਦੌਰਾਨ ਡਾ. ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਹਾਈਜੀਨ ਰਹਿਣਾ ਕਿੰਨਾ ਜਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਫਾਸਟ ਫੂਡ ਨਾਂ ਖਾਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਚੰਗੀ ਸਿਹਤ ਪਾਉਣ ਦਾ ਰਾਜ ਹੈ ਹੱਥਾਂ ਨੂੰ ਸਾਫ਼ ਰੱਖਿਆ ਜਾਵੇ।
ਡਾ. ਗੁਪਤਾ ਨੇ ਦੱਸਿਆ ਕਿ ਸ਼ਾਇਦ ਇਹ ਗੱਲ ਹੈਰਾਨ ਕਰਨ ਵਾਲੀ ਲੱਗੇ ਕਿ ਸਾਡੇ ਸਰੀਰ ਵਿੱਚ ਜਿਆਦਾਤਰ ਕੀਟਾਣੂ ਸਾਡੇ ਹੱਥਾਂ ਦੇ ਰਸਤੇ ਸਾਡੇ ਸਰੀਰ ਵਿੱਚ ਫੈਲਦੇ ਹਨ। ਇਸ ਲਈ ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਣਾ ਬਹੁਤ ਜਰੂਰੀ ਹੈ, ਉਥੇ ਹੀ ਮਿੱਟੀ ਵਿੱਚ ਖੇਡਣ ਦੇ ਬਾਅਦ,  ਛੋਟੇ ਬੱਚਿਆਂ ਦੇ ਨਾਲ ਖੇਡਣ ਤੋਂ ਪਹਿਲਾਂ, ਕਿਸੇ ਮਰੀਜ ਦੇ ਕੋਲ ਜਾਣ ਤੋਂ ਪਹਿਲਾਂ ਅਤੇ ਉਸ ਤੋਂ ਮਿਲਣ ਦੇ ਬਾਅਦ, ਪਾਲਤੂ ਜਾਨਵਰਾਂ ਦੇ ਨਾਲ ਖੇਡਣ ਦੇ ਬਾਅਦ ਹੱਥ ਧੋਣਾ ਸਭ ਤੋਂ ਜ਼ਿਆਦਾ ਜਰੂਰੀ ਹੈ, ਹਾਲਾਂ ਕਿ ਇਨ੍ਹਾਂ ਪ੍ਰਸਥਿਤੀਆਂ ਵਿੱਚ ਕੀਟਾਣੂ ਸਭ ਤੋਂ ਜ਼ਿਆਦਾ ਕਾਰਗਰ ਹੁੰਦੇ ਹਨ। ਇਸ ਦੌਰਾਨ ਬੀਮਾਰੀਆਂ ਲੱਗਣ  ਦੇ ਚਾਂਸ ਸਭ ਤੋਂ ਜਿਆਦਾ ਹੁੰਦੇ ਹਨ। ਬੱਚਿਆਂ ਨੂੰ ਹੱਥ ਧੋਣ ਦੇ ਤਰੀਕੇ ਸਿਖਾਉਂਦੇ ਹੋਏ ਡਾ. ਗੁਪਤਾ ਨੇ ਦੱਸਿਆ ਕਿ ਹੱਥਾਂ ਵਿੱਚ ਸਿਰਫ ਸਾਬਣ ਲਗਾਕੇ ਛੱਡ ਦੇਣ ਨਾਲ ਹੱਥ ਸਾਫ਼ ਨਹੀਂ ਹੋ ਜਾਂਦੇ, ਇਸਦੇ ਲਈ ਤੁਹਾਨੂੰ ਲੱਗਭੱਗ 40 ਸੈਕੇਂਡ ਤੱਕ ਆਪਣੇ ਹੱਥਾਂ, ਉਂਗਲੀਆਂ ਅਤੇ ਨੌਹਾਂ ਨੂੰ ਚੰਗੀ ਤਰਾਂ ਸਾਫ਼ ਕਰਨਾ ਹੁੰਦਾ ਹੈ। ਇਸ ਮੌਕੇ ਬੱਚਿਆਂ ਨੇ ਚੰਗੀਆਂ ਆਦਤਾਂ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣ ਅਤੇ ਚੰਗੀ ਸਿਹਤ ਬਣਾਉਣ ਲਈ ਸੰਕਲਪ ਲਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਡਾ. ਪੂਜਾ ਗੁਪਤਾ ਨੂੰ ਚੰਗੀ ਸਿਹਤ ਦੇ ਨੁਸਖੇ ਸਿਖਾਉਣ ਅਤੇ ਜੀਐਮ ਆਪਰੇੱਨਸ ਸੁਨੀਲ ਮੇਹਤਾ ਦਾ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਨੂੰ ਮਹੱਤਵ ਦੇਣ ਲਈ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply