Saturday, October 31, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਨੇ ਵੀਡਿੳ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0605201710ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ’ਤੇ ਕੰਮ ਕਰ ਰਹੀਆਂ ਸੰਸਥਾਵਾਂ `ਸੇਵ ਦ ਚਿਲਡਰਨ ਅਤੇ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ` ਵੱਲੋਂ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਏ ਡੀ ਆਰ ਸੈਟਰ ਬਠਿੰਡਾ ਡੀ.ਐਲ.ਐਸ.ਏ ਸਕੱਤਰ ਸ਼੍ਰੀਮਤੀ ਅਮਿਤਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਵੀਡੀਓ ਵੈਨ ਰਵਾਨਾ ਕੀਤੀ।ਇਸ ਵੀਡੀਓ ਵੈਨ ਮੁਹਿੰਮ ਦਾ ਮੁੱਖ ਉਦੇਸ਼ ਲਿੰਗ ਭੇਦਭਾਵ ਅਤੇ ਹਿੰਸਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ।ਮੈਡਮ ਅਮਿਤਾ ਸਿੰਘ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿਚ ਸ਼ਾਮਿਲ ਸੇਵ ਦ ਚਿਲਡਰਨ ਵੱਲੋਂ ਪ੍ਰੋਜੇਕਟ ਕੋ-ਆਰਡੀਨੇਟਰ ਸ਼੍ਰੀ ਅਮਿਤ ਕੁਮਾਰ ਦਾਸ ਵੱਲੋ ਸੱਕਤਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਅਮਿਤਾਬ ਬਾਰਿਕ ਨੇ ਦੱਸਿਆ ਕਿ ਇਸ ਵਾਰ ਵੀਡੀਓ ਵੈਨ ਦਾ ਮੁੱਖ ਵਿਸ਼ਾ- ‘ਵੱਖਰੀ ਹੈ ਪਹਿਚਾਣ ਪਰ ਅਧਿਕਾਰ ਇੱਕ ਸਮਾਨ` ਹੋਵੇ। ਇਹ ਵੈਨ 35 ਦਿਨ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਨੁਕੱੜ ਨਾਟਕ, ਬੱਚਿਆਂ ਦੇ ਅਧਿਕਾਰ ਬਾਰੇ ਲਘੂ ਫ਼ਿਲਮ, ਗੇਮਾਂ ਕਰਵਾਈਆਂ ਜਾਣਗੀਆਂ।ਸ਼੍ਰੀਮਤੀ ਅਮਿਤਾ ਸਿੰਘ ਨੇ ਇਸ ਮੌਕੇ ਡੀ.ਸੀ.ਪੀ ਰਵਨੀਤ ਕੌਰ ਸਿੱਧੂ, ਸੀ.ਡੀ.ਪੀ ਊਸ਼ਾ ਰਾਣੀ ਚਾਇਲਡ ਲਾਈਨ, ਜੇ.ਜੇ.ਬੀ ਦੇ ਅਧਿਕਾਰੀ, ਸਿੱਖਿਆ ਦੇ ਅਧਿਕਾਰੀ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply