Tuesday, August 25, 2026

ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ `ਚੋਂ ਕੱਢਣਾ ਪੁਲਿਸ ਦਾ ਮੁੱਢਲਾ ਫਰਜ਼- ਥਾਣਾ ਮੁਖੀ

ਅਲਗੋਂ ਕੋਠੀ /ਅਮਰਕੋਟ, 7 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – PPN0705201701ਗਲਤ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਭੇੜੀ ਅਲਾਮਤ ਦਾ ਸ਼ਿਕਾਰ ਹੋ ਚੁੱਕੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ `ਚੋਂ ਕੱਢਣਾ ਪੁਲਿਸ ਦਾ ਮੁੱਢਲਾ ਫਰਜ਼ ਹੈ।ਇਸ ਲਈ ਸਮੂਹ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਵਲਟੋਹਾ ਦੇ ਮੁੱਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਅਲਗੋਂਕੋਠੀ ਅਤੇ ਨਜਦੀਕੀ ਪਿੰਡਾਂ ਨਿੱਕੀ ਅਲਗੋਂ, ਵਾੜਾ ਸ਼ੇਰ ਸਿੰਘ, ਅਲਗੋਕਲਾਂ, ਵਾੜਾ ਤੇਲੀਆਂ ਆਦਿ ਦੇ ਪਤਵੰਤਿਆਂ, ਨੋਜਵਾਨਾਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਦੋਰਾਨ ਕੀਤਾ।ਇਸ ਮੋਕੇ ਉਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਦਾ ਸਾਥ ਦੇਣ ਤਾਂ ਕਿ ਇਲਾਕੇ ਵਿਚੋਂ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ।ਇਸ ਮੋਕੇ ਰਾਜ ਕੁਮਾਰ ਹਾਂਡਾ, ਬਾਊ ਰਾਮ, ਗੁਰਦੀਪ ਸਿੰਘ ਕਾਲਾ, ਸੇਵਾ ਸਿੰਘ ਮਗੋਲ, ਬਲਜੀਤ ਸਿੰਘ ਲਲਿਆਣੀ, ਚਾਨਣ ਸਿੰਘ ਅਲਗੋ, ਚੋਕੀ ਇੰਚਾਰਜ ਲਖਵਿੰਦਰ ਸਿੰਘ ਅਲਗੋਕੋਠੀ, ਸੋਨੂੰ ਅਲਗੋ, ਸੁਖਚੈਨ ਸਿੰਘ ਜੰਗ, ਦਲਬਾਗ ਸਿੰਘ, ਮਾਸਟਰ ਸਾਹਿਬ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …

Leave a Reply