ਬਠਿੰਡਾ, 7 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਇਸ ਨੂੰ ਅਣਪੜ੍ਹਤਾ ਕਿਹਾ ਜਾਵੇ ਜਾਂ ਗੁਰਬਾਣੀ ਨਾਲ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਖਿਲਵਾੜ।ਅੱਜਕਲ੍ਹ ਥਾਣਿਆਂ ਵਿੱਚ ਪਵਿੱਤਰ ਗੁਰਬਾਣੀ ਦੀਆਂ ਗਲਤ ਤੁਕਾਂ ਤਾਂ ਲਿਖੀਆਂ ਆਮ ਮਿਲਦੀਆਂ ਹਨ।ਪਰ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿਖੇ ਵੀ ਕੁੱਝ ਅਜਿਹਾ ਹੋਇਆ ਹੈ, ਜਿਥੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੂੰ ਵਿਗਾੜਿਆ ਗਿਆ ਹੈ।ਥਾਣੇ ਅੰਦਰ ਕੰਧਾਂ ਉਪਰ ਲੱਗੇ ਫਲਕੈਸਾਂ ’ਤੇ ਲਿਖੀਆਂ ਤੁਕਾਂ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜ ਰਹੀ ਹੈ।ਅਜਿਹਾ ਕਿਉਂ ਹੋਇਆ ਹੈ? ਕੀ ਥਾਣੇ ਦੇ ਮੁਲਾਜਮਾਂ ਨੂੰ ਗੁਰਬਾਣੀ ਦਾ ਰਤਾ ਭਰ ਵੀ ਗਿਆਨ ਨਹੀ ? ਸਿੱਖ ਚਿੰਤਕਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਗੁਰੂ ਸਾਹਿਬ ਜੀ ਨੇ ਰਾਮਰਾਏ ਨੂੰ ਇਕ ਸ਼ਬਦ ਬਲਦਣ ਬਦਲੇ ਸਿੱਖੀ ਵਿਚੋਂ ਖਾਰਜ ਕਰ ਦਿੱਤਾ ਸੀ। ਥਾਣੇ ’ਚ ਜੋ ਗੁਰਬਾਣੀ ਦੀ ਤੁਕ ਲਿਖੀ ਗਈ ਹੈ, ਉਹ ਇਸ ਤਰ੍ਹਾਂ ਹੈ ‘‘ਸੋ ਕਿਓ ਮੰਦਾ ਆਖਿਅੇ ਜਿਸ ਜੰਮੇ ਰਾਜਾਨ।।’’ ਜੋ ਕਿ ਪੂਰੀ ਤਰ੍ਹਾਂ ਨਾਲ ਗੁਰਬਾਣੀ ਨਾਲ ਖਿਲਵਾੜ ਹੈ ਜਦੋਂ ਕਿ ਗੁਰਬਾਣੀ ਦੀ ਪਵਿੱਤਰ ਤੁਕ ਹੈ ‘‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media