Monday, March 23, 2026

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਬਠਿੰਡਾ ਜਿਲੇ ’ਚ ਅਮਲੀ ਜਾਮਾ ਪਹਿਨਾਇਆ

ਬਠਿੰਡਾ, 8 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0805201703ਸ਼ਹਿਰ ਦੀ ਪ੍ਰੈਸ ਕਲੱਬ ਵਿਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸੰਦੀਪ ਸਿੰਘ ਜੋਸਨ ਸੀਨੀਅਰ ਰਿਜਿਨਲ ਮੈਨੇਜਰ ਐਚ.ਪੀ.ਸੀ.ਐਲ ਅਤੇ ਇਸ਼ਾਨ ਮਿੱਤਲ ਸੀਨੀਅਰ ਸੇਲਜ਼ ਅਫਸਰ ਕਮ ਜਿਲਾ ਨੋਡਲ ਅਫਸਰ ਬਠਿੰਡਾ ਦੀ ਅਗਵਾਈ ਵਿਚ ਪੈ੍ਰਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 16763 ਘਰੇਲੂ ਗੈਸ ਕੁਨੈਕਸ਼ਨ ਸਰਕਾਰੀ ਤਿੰਨੋ ਕੰਪਨੀਆਂ ਐਚ.ਪੀ.ਸੀ.ਐਲ, ਬੀ.ਪੀ.ਸੀ ਅਤੇ ਆਈ ਓ.ਸੀ ਵਲੋਂ ਵੰਡੇ ਗਏ।ਉਨਾਂ ਕਿਹਾ ਕਿ ਕੇਂਦਰੀ ਮੰਤਰੀ ਤੇਲ ਅਤੇ ਪ੍ਰਾਕ੍ਰਿਤਕ ਗੈਸ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੰਡਾਂ ਨੂੰ ਧੂੰਆ ਰਹਿਤ ਅਤੇ ਮਹਿਲਾ ਸਸ਼ਕਤੀਕਰਨ ਦੇ ਸੁਪਨੇ ਨੂੰ ਮੁੱਖ ਰੱਖਦੇ ਹੋਏ ਜਿਲਾ ਬਠਿੰਡਾ ਵਿਚ ਤਿੰਨੋਂ ਕੰਪਨੀਆਂ ਵਲੋਂ ਅਮਲੀ ਜਾਮਾ ਪਹਿਨਾਇਆ ਗਿਆ। ਭਾਰਤ ਭਰ ਵਿਚ 2 ਕਰੋੜ 20 ਲੱਖ ਘਰੇਲੂ ਗੈਸ ਕੁਨੈਕਸ਼ਨਾਂ ਲਈ ਸਿਲੰਡਰ ਅਤੇ ਰੈਗੂਲੇਟਰ ਦੀ ਸਿਕਿਉਰਟੀ ਰਾਸ਼ੀ ਭਾਰਤ ਸਰਕਾਰ ਵਲੋਂ ਅਦਾ ਕੀਤੀ ਜਾ ਰਹੀ ਹੈ। ਗੈਸ ਕੰਪਨੀਆਂ ਵਲੋਂ ਗਾਹਕ ਦੀ ਸੇਫਟੀ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ।ਘਰਾਂ ਵਿਚ ਜਾ ਕੇ ਕੰਪਨੀ ਦੇ ਮੁਲਾਜ਼ਮਾਂ ਵਲੋਂ ਘਰੇਲੂ ਕੁਨੈਕਸ਼ਨ ਚਲਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਾਲ ਹੀ ਲੋੜਦੀਆਂ ਗੈਸ ਬਚਤ ਸਬੰਧੀ ਹਦਾਇਤਾਂ ਬਾਰੇ ਸਮਝਾਇਆ ਜਾਂਦਾ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਉਜਵਲਾ ਸਕੀਮ ਤਹਿਤ 8000 ਕਰੋੜ ਦਾ ਬਜਟ ਰੱਖਿਆ ਗਿਆ ਹੈ ਜਿਸ ਤਹਿਤ ਤਿੰਨ ਸਾਲਾਂ ਵਿਚ 5 ਕਰੋੜ ਸਿਕਿਉਰਟੀ ਰਹਿਤ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਹੈ।ਹੁਣ ਤੱਕ ਬਠਿੰਡਾ ਵਿਚ ਤਿੰਨੋਂ ਕੰਪਨੀਆਂ ਐਚ.ਪੀ.ਸੀ.ਐਲ 3173,ਬੀ.ਪੀ.ਸੀ 2529 ਅਤੇ ਆਈ ਓ.ਸੀ 11061 ਵਲੋਂ ਘਰੇਲੂ ਗੈਸ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।ਕੰਪਨੀਆਂ ਵਲੋਂ ਸਮੇਂ ਸਮੇਂ ਸਿਰ ਸੇਫਟੀ ਕੈਂਪ ਲਗਾ ਕੇ ਆਮ ਜਨਤਾ ਨੂੰ ਖਾਸ਼ ਕਰਕੇ ਮਹਿਲਾਵਾਂ ਨੂੰ ਗੈਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply