ਮਾਨਵਤਾ ਦੀ ਸੇਵਾ ਲਈ ਹੋਰ ਉਪਰਾਲੇ ਕੀਤੇ ਜਾਣਗੇ- ਡੀ.ਸੀ
ਬਠਿੰਡਾ, 8 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ, ਦੀਪ੍ਰਵਾ ਲਾਕੜਾ, ਅਤੇ ਸ਼੍ਰੀਮਤੀ ਪਾਪਾਨੀ ਦਾਸ ਲਾਕੜਾ, ਪ੍ਰੋ-ਪ੍ਰੈਸੀਡੈਂਟ ਰੈਡ ਕਰਾਸ ਅਤੇ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਦੀ ਰਹਿਨੁਮਾਈ ਹੇਠ ਜ਼ਿਲਾ ਰੈਡ ਕਰਾਸ ਸੁਸਾਇਟੀ, ਵਲੋ ਵਿਸ਼ਵ ਰੈਡ ਕਰਾਸ ਡੇਅ ਸਥਾਨਕ ਐਮ.ਜੀ.ਡੀ ਸਕੂਲ ਫਾਰ ਡੈਫ ਐਡ ਡੰਮ ਚਿਲਡਰਨ ਵਿਖੇ ਸ਼ਰਧਾਪੁਰਵਕ ਮਨਾਇਆ ਗਿਆ। ਜਿਸ ਵਿੱਚ ਡੇਰਾ ਟਪ ਦੇ ਮਹੰਤ ਸਰੂਪਾ ਨੰਦ ਜੀ ਰੈਡ ਕਰਾਸ ਸੰਸਥਾ ਨਾਲ ਜੁੜੇ ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਅਤੇ ਭਾਈ ਘਨੱਈਆ ਜੀ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਮੌਕੇ ਸਮਾਗਮ ਵਿੱਚ ਗੈਸਟ ਆਫ ਆਨਰ ਵਜੋ ਸੇਨਾ ਅਗਰਵਾਲ, ਵਧੀਨ ਡਿਪਟੀ ਕਮਿਸ਼ਨਰ (ਵਿ)-ਕਮ- ਮੀਤ ਪ੍ਰਧਾਨ, ਬਠਿੰਡਾ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚੋ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ. ਮੀਤ.ਪ੍ਰਧਾਨ, ਸਿਵਲ ਸਰਜਨ, ਬਠਿੰਡਾ ਡਾ: ਆਰ.ਐਸ ਰੰਧਾਵਾ, ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਣੀ ਅਤੇ ਰੂਪ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਅਵੇਤਨੀ ਸਕੱਤਰ ਪਹੁੰਚੇ।
ਮੁੱਖ ਮਹਿਮਾਨ ਦੀਪ੍ਰਵਾ ਲਾਕੜਾ ਅਤੇ ਸ਼੍ਰੀਮਤੀ ਪਾਪਾਨੀ ਦਾਸ ਲਾਕੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੈਨਰੀ ਡਿਊਨਾ ਅਤੇ ਭਾਈ ਘਨੱਈਆ ਵੱਲੋ ਦਰਸਾਏ ਸਮਾਜ ਸੇਵਾ ਦੇ ਮਾਰਗ ਤੇ ਚਲਦਿਆਂ ਰੈਡ ਕਰਾਸ ਸੁਸਾਇਟੀ, ਬਠਿੰਡਾ ਗਰੀਬਾਂ, ਮਰੀਜਾਂ ਅਤੇ ਅਪਾਹਜਾਂ ਦੀ ਭਲਾਈ ਲਈ ਯਤਨਸ਼ੀਲ ਹੈ।ਉਨਾਂ ਅਪੀਲ ਕੀਤੀ ਕਿ ਇਸ ਮਾਨਵਤਾਵਾਦੀ ਸੰਸਥਾ ਨਾਲ ਜੁੜਕੇ ਇਸਦੇ ਸਮਾਜ ਸੇਵੀ ਕੰਮਾਂ ਦਾ ਦਾਇਰਾ ਹੋਰ ਵਧਾਇਆ ਜਾਵੇ। ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ) ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਸੁਸਾਇਟੀ ਪ੍ਰਧਾਨ ਦੀਪ੍ਰਵਾ ਲਾਕੜਾ ਅਤੇ ਚੇਅਰਪਰਸਨ, ਐਚ.ਡਬਲਯੂ.ਐਸ, ਸ਼੍ਰੀਮਤੀ ਪਾਪਾਨੀ ਦਾਸ ਲਾਕੜਾ ਦੀ ਦੇਖ-ਰੇਖ ਹੇਠ ਜ਼ਿਲੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਰਾਹੀ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਵਿੱਚ ਆਪ ਸਭ ਦੇ ਸਹਿਯੋਗ ਦੀ ਲੋੜ ਹੈ।
ਉਨਾਂ ਦੱਸਿਆ ਕਿ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਕ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਰੈਡ ਕਰਾਸ ਸੰਸਥਾ ਦਾ ਸੰਦੇਸ਼ ਘਰ-2 ਪਹੁੰਚਾਉਣ ਲਈ ਪ੍ਰਤੀਗਿਆ ਦਿਵਾਈ ਜਾ ਰਹੀ ਹੈ।ਇਸ ਤੋ ਇਲਾਵਾ ਸਕੂਲਾਂ ਦੇ ਬੱਚੇ ਡੀ.ਈ.ਓ (ਸੈ) ਰਾਹੀ ਆਨਲਾਈਨ ਐਸੇ ਅਤੇ ਫੋਟੋਗ੍ਰਾਫੀ ਕੰਮਪੀਟੀਸ਼ਨਜ਼ ਵਿੱਚ ਵੀ ਭਾਗ ਲੈ ਰਹੇ ਹਨ।ਇਸ ਤੋ ਇਲਾਵਾ ਰੈਡ ਕਰਾਸ ਦੇ ਸੰਦੇਸ਼ ਸਬੰਧੀ ਥੀਮ ‘ਐਵਰੀ ਵੇਅਰ ਫਾਰ ਐਵਰੀਵਨ’, ਮਾਨਵਤਾ ਦੀ ਸੇਵਾ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਦੌਰਾਨ ਰੈਡ ਕਰਾਸ ਵੱਲੋ ਇੱਕ ਸਵੈ ਇਛੁੱਕ ਖੂਨਦਾਨ ਕੈਪ ਅਤੇ ਮੈਡੀਕਲ ਚੈਕਅੱਪ ਕੈਪ ਵੀ ਲਗਾਇਆ ਜਾਵੇਗਾ।
ਸਮਾਗਮ ਦੌਰਾਨ ਮੁੱਖ ਮਹਿਮਾਨ ਦੀਪ੍ਰਵਾ ਲਾਕੜਾ ਅਤੇ ਸ਼੍ਰੀਮਤੀ ਪਾਪਾਨੀ ਦਾਸ ਲਾਕੜਾ ਨੇ ਯੂਨਾਈਟਿਡ ਵੈਲਫੇਅਰ ਸੁਸਾਇਟੀ,ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਜਸਕਰਨ ਸਿੰਘ ਸਿਵੀਆਂ, ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਡਵਿਲ ਸੁਸਾਇਟੀ, ਸਹਾਰਾ ਜਨ ਸੇਵਾ, ਆਸਰਾ ਵੈਲਫੇਅਰ ਸੁਸਾਇਟੀ, ਨੌਜਵਾਨ ਵੈਲਫੇਅਰ ਸੁਸਾਇਟੀ, ਬਠਿੰਡਾ ਵਿਕਾਸ ਮੰਚ, ਡਾਇਮੰਡ ਵੈਲਫੇਅਰ ਸੁਸਾਇਟੀ, ਬਠਿੰਡਾ ਬ੍ਰਦਰਹੁੱਡ ਕਲੱਬ,ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ, ਸੰਤ ਨਿਰੰਕਾਰੀ ਮੰਡਲ, ਫ਼ਸਟ ਏਡ ਫਸਟ, ਸ੍ਰੀਮਤੀ ਐਸ.ਐਲ ਲਾਟਿਕਾ, ਮਾਲਵਾ ਸਪੋਰਟਸ ਐਡ ਵੈਲਫੇਅਰ ਕਲੱਬ, ਬੈਂਗੋ, ਯੋਗ ਸੇਵਾ ਸੰਮਤੀ, ਪਰਿਵਾਰ ਵੈਲਫੇਅਰ ਸੁਸਾਇਟੀ, ਵਾਈ.ਆਰ.ਸੀ ਕਾਊਂਸਲਰ, ਐਨ.ਕੇ ਗੋਸਾਇੰਨ, ਜਗਦੀਪ ਕਪੂਰ, ਡਾ: ਅਸ਼ੋਕ ਮੋਂਗਾ, ਡਾ: ਇੰਦਰਜੀਤ ਸਰਾਂ, ਹਨੂੰਮਾਨ ਸੇਵਾ ਸੰਮਤੀ, ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਸਕੂਲ ਦੇ ਦਾਨੀਆਂ ਵਿਚੋ ਰਾਜਿੰਦਰ ਮਿੱਤਲ, ਅਸ਼ੋਕ ਢਾਬਾ, ਦਿਲਪ੍ਰੀਤ ਸਿੰਘ, ਡਾ: ਗੁਰਸ਼ਰਨ ਸਿੰਘ, ਸਤੀਸ਼ ਜਿੰਦਲ, ਤੇਜ਼ ਰਾਮ ਧਰਮਪਾਲ, ਵਿਮਲ ਜੈਨ ਅਤੇ ਐਚ.ਪੀ.ਸੀ.ਐਲ ਨੂੰ ਉਨਾਂ ਵੱਲੋ ਰੈਡ ਕਰਾਸ ਸੁਸਾਇਟੀ ਨੂੰ ਦਿੱਤੇ ਗਏ ਸਹਿਯੋਗ ਦੀ ਮਾਨਤਾ ਵਜੋ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media