ਜਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਬੱਚਾ ਗੋਦ ਲੈਣ ਸਬੰਧੀ ਹਦਾਇਤਾਂ ਜਾਰੀ
ਬਠਿੰਡਾ, 8 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਦੱਸਿਆ ਗਿਆ ਕਿ ਨਥਾਣਾ ਵਿਖੇ ਚਲ ਰਹੇ ਬੇਸਹਾਰਾ, ਲਾਵਾਰਿਸ, ਯਤੀਮ ਅਤੇ ਅਣਗੋਲੇ ਬੱਚਿਆਂ ਦੇ ਹੋਮ ਸ਼੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ ਨੂੰ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ ਵੱਲੋਂ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀਆਂ ਗਾਇਡਲਾਇਨਜ਼ ਅਤੇ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪੋ੍ਰਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਸੈਕਸ਼ਨ 56 ਦੇ ਅਨੁਸਾਰ ਉਕਤ ਆਸ਼ਰਮ ਨੂੰ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ ਦੇ ਤੌਰ ਤੇ ਰਜਿਸਟਰਡ ਕੀਤਾ ਜਾ ਚੁੱਕਾ ਹੈ।
ਇਸ ਏਜੰਸੀ ਦੇ ਰਜਿਸਟਰਡ ਹੋਣ ਨਾਲ ਹੁਣ ਤੱਕ ਪੰਜਾਬ ਵਿੱਚ ਕੁੱਲ 9 ਰਜਿਸਟਰਡ ਏਜੰਸੀ ਹੋ ਚੁੱਕਿਆ ਹਨ। ਹੁਣ ਜ਼ਿਲਾ ਬਠਿੰਡਾ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਕੋਈ ਲਾਵਾਰਿਸ ਜਾਂ ਗੁੰਮਸ਼ੁਦਾ ਬੱਚਾ ਮਿਲਦਾ ਹੈ ਤਾਂ ਉਸ ਬੱਚੇ ਨੂੰ ਸਪੈਸ਼ਲਾਇਜ਼ਡ ਅਡਾਪਸ਼ਨ ਏਜ਼ੰਸੀ, ਨਥਾਣਾ ਵਿਖੇ ਭੇਜਿਆ ਜਾਵੇ ਤਾਂ ਜ਼ੋ ਉਕਤ ਬੱਚੇ ਨੂੰ ਅਡਾਪਸ਼ਨ ਏਜੰਸੀ ਵੱਲੋਂ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪੋ੍ਰਟੈਕਸ਼ਨ ਆਫ ਚਿਲਡਰਨ) ਐਕਟ 2015 ਅਤੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀਆਂ ਗਾਇਡਲਾਇਨਜ਼ ਦੇ ਤਹਿਤ ਕਿਸੇ ਲੋੜਵੰਦ ਮਾਪਿਆਂ ਨੂੰ ਗੋਦ ਦਿੱਤਾ ਜਾ ਸਕੇ। ਇਸ ਨਾਲ ਇੱਕ ਲਾਵਾਰਿਸ ਬੱਚੇ ਦੀ ਸਾਂਭ-ਸੰਭਾਲ ਕਰਨ ਵਾਸਤੇ ਮਾਪੇ ਮਿਲ ਜਾਂਦੇ ਹਨ ਅਤੇ ਬੇਔਲਾਦ ਲੌੜਵੰਦ ਮਾਪਿਆਂ ਨੂੰ ਔਲਾਦ ਮਿਲ ਜਾਂਦੀ ਹੈ।ਲਾਵਾਰਿਸ ਬੱਚੇ ਦੇ ਅਡਾਪਸ਼ਨ ਏਜੰਸੀ ਵਿੱਚ ਦਾਖਿਲ ਹੋਣ ਤੋਂ ਬਾਅਦ ਦੀ ਪ੍ਰਕਿਰਿਆ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜਦੋਂ ਕੋਈ ਲਾਵਾਰਿਸ ਜਾਂ ਗੁੰਮਸ਼ੁਦਾ ਬੱਚਾ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਬਾਲ ਭਲਾਈ ਕਮੇਟੀ ਬਠਿੰਡਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉਕਤ ਕਮੇਟੀ ਦੇ ਹੁਕਮਾਂ ਨਾਲ ਬੱਚੇ ਨੂੰ ਅਡਾਪਸ਼ਨ ਏਜ਼ੰਸੀ ਵਿਖੇ ਭੇਜਿਆ ਜਾਂਦਾ ਹੈ। ਇਸ ਬੱਚੇ ਸੰਬੰਧੀ 72 ਘੰਟਿਆਂ ਦੇ ਅੰਦਰ ਅੰਦਰ ਬੱਚੇ ਦੀ ਗੁੰਮਸ਼ੁਦਗੀ ਸੰਬੰਧੀ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ ਹੈ ਅਤੇ ਸੰਬੰਧਿਤ ਪੁਲਿਸ ਥਾਣੇ ਵਿੱਚ ਗੁੰਮਸ਼ੁਦਗੀ ਦੀ ਡੀ.ਡੀ.ਆਰ ਦਰਜ ਕਰਵਾਈ ਜਾਂਦੀ ਹੈ ਜੇਕਰ ਬੱਚੇ ਦੇ ਅਸਲ ਮਾਤਾ-ਪਿਤਾ ਨਹੀ ਲਭਦੇ ਤਾਂ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
0-5 ਸਾਲ ਦੇ ਗੁੰਮਸ਼ੁਦਾ ਬੱਚੇ ਨੂੰ 60 ਦਿਨਾਂ ਬਾਅਦ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪੋ੍ਰਟੈਕਸ਼ਨ ਆਫ ਚਿਲਡਰਨ) ਐਕਟ 2015 ਅਤੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀਆਂ ਗਾਇਡਲਾਇਨਜ਼ ਦੇ ਅਨੁਸਾਰ ਬੱਚੇ ਨੂੰ ਗੋਦ ਦੇਣ ਲਈ ਲੀਗਲੀ ਫਰੀ ਕਰ ਦਿੱਤਾ ਜਾਦਾ ਹੈ।5 ਸਾਲ ਤੋਂ ਉਪਰ ਉਮਰ ਦੇ ਬੱਚਿਆਂ ਜਾਂ ਦੋ ਸਕੇ ਭੈਣ-ਭਰਾਂ ਹੋਣ ਤੇ 30 ਦਿਨਾਂ ਬਾਅਦ ਕਮੇਟੀ ਦੇ ਹੁਕਮਾਂ ਨਾਲ ਲੀਗਲੀ ਫਰੀ ਕਰ ਦਿੱਤਾ ਜਾਦਾ ਹੈ। ਜੇਕਰ ਬੱਚੇ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੋਵੇ ਜਾਂ ਬੱਚਾ ਸ਼ਰੀਰਕ ਤੌਰ ਤੇ ਅਪਾਹਿਜ ਹੋਵੇ ਤਾਂ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਉਕਤ ਕਾਰਵਾਈ ਮੁਕੰਮਲ ਹੋਣ ਉਪਰੰਤ 15 ਦਿਨਾ ਬਾਅਦ ਲੀਗਲੀ ਫਰੀ ਕਰ ਦਿੱਤਾ ਜਾਂਦਾ ਹੈ। ਬੱਚੇ ਨੂੰ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਦਸਦਿਆਂ ਉਨਾਂ ਕਿਹਾ ਕਿ ਸਭ ਤੋਂ ਪਹਿਲਾ ਗੋਦ ਲੈਣ ਵਾਲੇ ਮਾਪਿਆਂ ਨੂੰ ਆਪਣੇ ਆਪ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਵੈਬਸਾਇਟ … ਤੇ ਰਜਿਸਟਰ ਕਰਵਾਉਣਾ ਪੈਂਦਾ ਹੈ।ਬੱਚੇ ਨੂੰ ਗੋਦ ਦੇਣ ਦੀ ਪ੍ਰਕਿਰਿਆ ਸੰਬੰਧੀ ਕੁੱਲ ਖਰਚਾ ਲੱਗਭੱਗ 52,000 ਰੁ ਹੈ।ਇਸ ਤੋਂ ਇਲਾਵਾ ਜੇਕਰ ਬੱਚੇ ਨੂੰ ਗੋਦ ਲੈਣ ਦੇ ਇੱਛੁਕ ਮਾਤਾ-ਪਿਤਾ ਨੂੰ ਆਪਣੇ ਆਪ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਵੈਬਸਾਇਟ `ਤੇ ਰਜਿਸਟਰ ਕਰਵਾਉਣ ਵਿੱਚ ਜਾਂ ਕੋਈ ਹੋਰ ਗੋਦ ਲੈਣ ਸੰਬੰਧੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਜ਼ਿਲਾ ਬਾਲ ਸੁਰੱਖਿਆ ਦਫ਼ਤਰ, ਕਮਰਾ ਨੰ: 313-ਐਮ, ਦੂਜੀ ਮੰਜ਼ਿਲ, ਮਿੰਨੀ ਸਕੱਤਰੇਤ ਬਠਿੰਡਾ, ਫੋਨ ਨੰ: 0164-2214480 ਤੇ ਸੰਪਰਕ ਕਰ ਸਕਦੇ ਹਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media