ਜਥੇਬੰਦੀ ਦੀ ਸਾਹਿਤਕ ਅਤੇ ਸਮਾਜਿਕ ਭੂਮਿਕਾ ਵਿਸ਼ੇ ‘ਤੇ ਹੋਵੇਗੀ ਗੱਲਬਾਤ
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) –
ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵਲੋਂ ਪੰਜਾਬ ਅਤੇ ਪੰਜਾਬੋ ਬਾਹਰਲੀਆਂ ਸਹਿਤਕ ਸਭਾਵਾਂ ਦੇ ਲੇਖਕਾਂ ‘ਚ ਸਾਹਿਤਕ ਸਰਗਰਮੀਆਂ ਦੇ ਨਾਲ ਨਾਲ ਜਥੇਬੰਦਕ ਅਤੇ ਸਮਾਜਿਕ ਕਾਰਜਾਂ ਦੇ ਨਾਲ ਜੋੜਣ ਹਿੱਤ ਅਰੰਭੀ ਜਥੇਬੰਦਕ ਵਰਕਸ਼ਾਪਾਂ ਦੀ ਲੜੀ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਜਥੇਬੰਦਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਵਰਕਸ਼ਾਪ ਦੇ ਕਨਵੀਨਰ ਦੀਪ ਦਵਿੰਦਰ ਸਿੰਘ ਅਤੇ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਅੱਜ ਇਥੇ ਅੰਮ੍ਰਿਤਸਰ ਦੀਆਂ ਸਾਹਿਤਕ ਸਭਾਵਾਂ ਦੀ ਹੋਈ ਸਾਂਝੀ ਇਕੱਤਰਤਾ ਵਿੱਚ ਬੋਲਦਿਆਂ ਦੱਸਿਆ ਕਿ ਵਿਰਸਾ ਵਿਹਾਰ ਸੁਸਾਇਟੀ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ 14 ਮਈ ਐਤਵਾਰ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ‘ਚ ਹੋਣ ਵਾਲੇ ਇਸ ਸਾਹਿਤਕ ਇਕੱਠ ‘ਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਜਿਲਿਆਂ ਦੇ ਲੇਖਕਾਂ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਵੀ ਸੁਰਿੰਦਰ ਨੀਰ ਦੀ ਅਗਵਾਈ ‘ਚ ਲੇਖਕਾਂ ਦਾ ਕਾਫਲਾ ਸ਼ਿਰਕਤ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਡਾ. ਸਰਬਜੀਤ ਸਿੰਘ, ਡਾ. ਕਰਮਜੀਤ ਸਿੰਘ, ਡਾ. ਪਰਮਿੰਦਰ, ਮੱਖਣ ਕੁਹਾੜ, ਅਰਤਿੰਦਰ ਸੰਧੂ ਅਤੇ ਵਰਗਿਸ ਸਲਾਮਤ ਆਦਿ ਵਿਦਵਾਨ “ਜਥੇਬੰਦੀ ਦੀ ਸਾਹਿਤਕ ਅਤੇ ਸਮਾਜਿਕ ਭੂਮਿਕਾ” ਵਿਸ਼ੇ ‘ਤੇ ਹੋਣ ਵਾਲੀ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ। ਅੱਜ ਦੇ ਇਕੱਠ ਵਿੱਚ ਹਰਜੀਤ ਸੰਧੂ, ਧਰਵਿੰਦਰ ਔਲਖ, ਦੇਵ ਦਰਦ, ਸਰਬਜੀਤ ਸੰਧੂ, ਸੁਮੀਤ ਸਿੰਘ, ਮਲਵਿੰਦਰ ਸਿੰਘ, ਜਗਤਾਰ ਗਿੱਲ, ਸੁਰਿੰਦਰ ਕਮਲ, ਡਾ. ਹਜ਼ਾਰਾ ਸਿੰਘ ਚੀਮਾ, ਜਸਬੀਰ ਝਬਾਲ, ਰਵੀ ਠਾਕੁਰ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਨ ਆਦਿ ਤੋਂ ਇਲਾਵਾ ਵੱਖ-ਵੱਖ ਸਾਹਿਤ ਸਭਾਵਾਂ ਦੇ ਅਹੁਦੇਦਾਰ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media