Friday, June 26, 2026

ਦਮਦਮੀ ਟਕਸਾਲ ਮਹਿਤਾ ਨੇ ਪਿੰਡ ਭਲਾਈਪੁਰ ਪੂਰਬਾਂ ਵਿਖੇ ਦੋ ਦਿਨ ਸ਼ਹੀਦੀ ਸਮਾਗਮ ਸਜਾਏ

ਚੌਂਕ ਮਹਿਤਾ, 8 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)-

ACD Systems Digital Imaging
ACD Systems Digital Imaging

ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲ਼ਿਆ ਵੱਲੋਂ ਜੂਨ 1984 ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਲੜੀਵਾਰ ਸ਼ਹੀਦੀ ਸਮਾਗਮਾਂ ਤਹਿਤ  ਪਿੰਡ ਭਲਾਈਪੁਰ ਪੂਰਬਾਂ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਦਿਨ ਸ਼ਹੀਦੀ ਸਮਾਗਮ ਕੀਤੇ ਗਏ।ਇਨ੍ਹਾਂ ਸਮਾਗਮਾਂ ਦੌਰਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੁ ਅਰਜਨ ਦੇਵ ਜੀ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕੋਲ ਵਿੱਦਿਆ ਪ੍ਰਾਪਤੀ ਵਾਸਤੇੇ ਭੇਜਣ ਦਾ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਾਇਆ।ਉਨ੍ਹਾਂ ਨੇ ਸੰਗਤਾਂ ਨੂੰ ਅਪੀਲ਼ ਕੀਤੀ ਕਿ ਅੰਮ੍ਰਿਤਧਾਰੀ ਹੋ ਕੇ ਗੁਰੁ ਵਾਲੇ ਬਣਨ ਅਤੇ ਅਪਾਣੇ ਬੱਚਿਆ ਦੇ ਕੇਸ ਕਤਲ ਕਰਨ ਵਾਲੇ ਮਹਾਂ ਪਾਪ ਤੋਂ ਬਚਣ।
ਇਸ ਮੌਕੇ ਭਾਈ ਮਨਦੀਪ ਸਿੰਘ ਤੇ ਭਾਈ ਸੁਜਾਨ ਸਿੰਘ ਇੰਟਰਨੈਸ਼ਨਲ ਪੰਥਕ ਦਲ, ਗਿਆਨੀ ਜਸਬੀਰ ਸਿੰਘ ਖੜਗ, ਡਾ. ਸਮਨਦੀਪ ਸਿੰਘ ਯੂ.ਐਸ.ਏ, ਭਾਈ ਜਸਪਾਲ ਸਿੰਘ ਮੁੰਬਈ, ਭਾਈ ਅਮਰਜੀਤ ਸਿੰਘ, ਬਲਵਿੰਦਰ ਸਿੰਘ ਖਾਲਸਾ, ਗੁਲਜ਼ਾਰ ਸਿੰਘ ਸਾਬਕਾ ਸਰਪੰੰਚ, ਪਿ੍ਰੰ: ਗੁਰਦੀਪ ਸਿੰਘ ਰੰਧਾਵਾ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ, ਜਗਤਾਰ ਸਿੰਘ ਮਹਿਸਮਪੁਰ, ਪੰਡਿਤ ਰਾਮ ਸਰੂਪ, ਹਰਗੋਪਾਲ ਸਿੰਘ, ਜਥੇਦਾਰ ਕਰਮਜੀਤ ਸਿੰਘ ਲਾਲੀ, ਕੁਲਵਿੰਦਰ ਬਿੱਟੂ, ਮਾ: ਕੈਲਾਸ਼ ਸਿੰਘ, ਰਮਨਬੀਰ ਸਿੰਘ ਲੱਧਾਮੁੰਡਾ, ਮਿਸਤਰੀ ਪਰਮਜੀਤ ਸਿੰਘ ਤੋਂ ਇਲਾਵਾ ਸਮੂਹ ਨਗਰ ਪੰਚਾਇਤ, ਗੁਰਦੁਆਰਾ ਕਮੇਟੀ ਤੇ ਸਰਬੱਤ ਵੈਲਫੇਅਰ ਸੁਸਾਇਟੀ ਦੇ ਮੈਂਬਰ ਆਦਿ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਨਾਟਕ ਕਰਵਾਇਆ ਗਿਆ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਮਾਨਸਿਕ ਸਿਹਤ ਜਾਗਰੂਕਤਾ …

Leave a Reply