ਪੈਰਾਂ ਅੰਦਰ ਨਹੁੰ ਅਤੇ ਪੈਰ ਮਚਕੋੜ ਹੋਣਾ ਦੀ ਸਭ ਤੋ ਵੱਡੀ ਗਿਣਤੀ
ਅੰਮ੍ਰਿਤਸਰ 29 ਜੂਨ, (ਪੰਜਾਬ ਪੋਸਟ ਬਿਊਰੋ)- ਪੈਰਾਂ ਦੀ ਤਕਲੀਫ ਤੋ ਪੀੜਿਤ ਲਗਭਗ 20 ਪ੍ਰਤੀਸ਼ਤ ਲੋਕਾਂ ਦੇ ਪੈਰਾਂ ਦੇ ਨਹੁੰ ਅੰਦਰ ਧਸੇ ਹੋਣ ਦੀ ਤਕਲੀਫ ਹੁੰਦੀ ਹੈ। ਮਾਸ ਅੰਦਰ ਧਸੇ ਨਹੁੰ ਨੂੰ ਸਧਾਰਨ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ ਜੋ ਡਾ. ਰਾਜੀਵ ਸ਼ਾਹ ਨੇ ਆਪਣੇ ਭਾਸ਼ਣ ਵਿਚ ਦੱਸਿਆ। ਜਦ ਕਿ ਪੈਰ ਅਤੇ ਗਿੱਟੇ ਦੇ ਮਾਹਿਰ ਅਮਨਦੀਪ ਹਸਪਤਾਲ ਦੇ ਡਾ. ਰਾਜੀਵ ਵੋਹਰਾ ਨੇ ਭਾਰਤੀ ਖੇਤਰ ਦੇ ਮੱਦੇਨਜ਼ਰ ਪੈਰ ਅਤੇ ਗਿੱਟੇ ਦੇ ਖੁਲ੍ਹੇ ਫਰੈਕਚਰ ਬਾਰੇ ਚਾਨਣ ਪਾਇਆ। ਇਹ ਕੁੱਝ ਹਿੱਸਾ ਉਸ ਵਿਚਾਰ ਵਟਾਂਦਰੇ ਦੌਰਾਨ ਹੋਏ ਜੋ ਕਿ ”ਦੂਜਾ ਭਾਰਤ-ਅਮਰੀਕਾ ਫੂਟ ਐਡ ਐਨਕਲ ਕੋਰਸ” ਦੇ ਆਖਰੀ ਦਿਨ ਅਮਨਦੀਪ ਹਸਪਤਾਲ ਅਤੇ ਪਾਰਖ ਫ਼ੈਮਲੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਤ ਸਥਾਨਕ ਹੋਟਲ ਰੈਡੀਸਨ ਬਲੂ ਵਿਖੇ ਕਰਵਾਇਆ ਗਿਆ।
ਅਮਨਦੀਪ ਹਸਪਤਾਲ ਦੇ ਡਾਇਰੈਕਟਰ ਅਤੇ ਆਰਥੋਪੈਡਿਕ ਵਿਭਾਗ ਦੇ ਮੁੱਖੀ ਡਾ. ਅਵਤਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਅਮਨਦੀਪ ਹਸਪਤਾਲ ਪੈਰ ਅਤੇ ਗਿੱਟੇ ਉਤੇ ਸੱਟਾਂ ਚੋਟਾਂ ਤੇ ਧਿਆਨ ਕੇਂਦਰਿਤ ਕਰਦਾ ਹੈ। ਜਿਨ੍ਹਾਂ ਨੂੰ ਮਾਮੂਲੀ ਸਮਝ ਕੇ ਆਮ ਤੌਰ ਤੇ ਡਾਕਟਰਾਂ ਵੱਲੋ ਵੀ ਧਿਆਨ ਨਹੀਂ ਦਿਤਾ ਜਾਂਦਾ।ਵਿਚਾਰ ਵਟਾਂਦਰਾਂ ਸਾਂਝੀਆਂ ਕਰਨ ਤੋ ਇਲਾਵਾ ਹੱਡੀਆਂ ਦੇ ਮਾਡਲ ਤੇ ਸਿੱਖਿਆ ਹਾਸਲ ਕਰਨ ਲਈ ਤਕਰੀਬਨ 90 ਨਾਮੀ ਆਰਥੋਪੈਡਿਕ ਮਾਹਿਰ ਦੇਸ਼ ਵਿਦੇਸ਼ ਤੋ ਹਾਜ਼ਰ ਸਨ। ਇਸ ਸਿਖਲਾਈ ਕੋਰਸ ਵਿਚ ਪੈਰਾਂ ਅਤੇ ਪੰਜਿਆਂ ਦੇ ਵਿਗੜੇ ਰੂਪ ਅਤੇ ਜਾਂ ਅਜਿਹੇ ਵਿਗਾੜ ਡਾਇਬਟੀਜ਼ ਦੇ ਅਸਰ ਬਾਰੇ ਮਾਹਰ ਡਾਕਟਰਾਂ ਦੇ ਵਿਚਾਰ ਅਤੇ ਪ੍ਰਯੋਗੀ ਦਿਖਾਵੇ ਪੇਸ਼ ਕੀਤੇ। ਯੂ.ਐਸ.ਏ ਦੇ ਡਾ. ਜੈਸਨ ਕਲਹਨ ਅਨੁਸਾਰ ਬਾਕੀ ਹੋਰ ਤਕਲੀਫਾਂ ਨਾਲੋਂ ਡਾਇਬਟੀਜ਼ ਸਾਰੀਆਂ ਅਲਾਮਤਾਂ ਦੀ ਜੜ੍ਹ ਹੈ। ਪੈਰਾਂ ਦੇ ਬੇਢੰਗਾਪਣ ਦੇ ਕਾਰਨ ਪੀੜਿਤਾਂ ਵਿਚ ਸ਼ਰੀਰਕ ਵਿਗਾੜ ਵੀ ਬਨਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਸਧਾਰਨ ਸਰਜਰੀ ਨਾਲ ਇਹ ਠੀਕ ਹੋ ਸਕਦਾ ਹੈ।
ਇਕ ਹੋਰ ਵਿਚਾਰ ਵਟਾਂਦਰੇ ਦੌਰਾਨ ਬੁਢਾਪੇ ਅਤੇ ਖਰਾਬ ਜੁੱਤੇ ਚੱਪਲਾਂ ਇਕ ਵੱਡਾ ਕਾਰਨ ਹੈ ਜਿਸ ਨਾਲ ਪੈਰ ਤੇ ਬੂਰੇ ਅਸਰ ਕਾਰਨ ਬੇਢੰਗੀ ਪੈਰਾਂ ਦੀਆਂ ਉਗਲੀਆਂ ਦੀ ਤਕਲੀਫ ਵੱਧ ਜਾਂਦੀ ਹੈ। ਇਸੇ ਕਾਰਣ ਬਹੁਤੇ ਬਜਰੂਗਾਂ ਨੂੰ ਆਮ ਤੌਰ ਤੇ ਬੇਢੰਗੀ ਪੈਰਾਂ ਦੀਆਂ ਉਗਲੀਆਂ ਨਾਲ ਵੇਖਿਆ ਜਾਂਦਾ ਹੈ ਜੋਕਿ ਸਾਧਾਰਨ ਸਰਜਰੀ ਨਾਲ ਸਿੱਧੀਆਂ ਕੀਤੀਆਂ ਜਾ ਸਕਦੀਆਂ ਹਨ।ਖੇਡ ਦੇ ਮੈਦਾਨ ਵਿਚ ਹੋਣ ਵਾਲੀਆਂ ਸੱਟਾਂ ਵਿਚ ਗਿੱਟੇ ਦੀ ਮਚਕੋੜ ਸਭ ਤੋ ਆਮ ਚੋਟ ਹੈ। ਆਮ ਸੱਟਾਂ ਵਿਚੋਂ ਗਿੱਟੇ ਦੀ ਮਚਕੋੜ 15 ਤੋਂ 20 ਪ੍ਰਤੀਸ਼ਤ ਹੁੰਦੀ ਹੈ ਅਤੇ ਇਹਨਾਂ ਵਿਚੋ ਇਸ ਸੱਟ 10 ਤੋ 30 ਪ੍ਰਤੀਸ਼ਤ ਬਾਅਦ ਵਿਚ ਗਿੱਟੇ ਲਈ ਗੰਭੀਰ ਵੀ ਹੋ ਸਕਦੀ ਹੈ।ਡਾ. ਅਸ਼ੀਸ਼ ਸ਼ਾਹ ਨੇ ਪੈਰਾਂ ਦੀਆਂ ਤਕਲੀਫਾਂ ਵਿਚ ਪੈਰ ਦੇ ਤਲੇ ਦੀ ਜਾਂ ਚਪੜੇ ਪੈਰ ਨੂੰ ਵਿਸਤਾਰ ਨਾਲ ਦੱਸਿਆ।ਬੱਚੇ ਅਕਸਰ ਚਪਟੇ ਪੈਰਾਂ ਨਾਲ ਹੀ ਪੈਦਾ ਹੁੰਦੇ ਹਨ। ਜਿਆਦਾਤਰ ਚਪਟੇ ਪੈਰਾਂ ਦੀ ਪੂਰੀ ਬਨਾਵਟ ਕਿਸ਼ੋਰ ਅਵਸਥਾ ਵਿਚ ਪੂਰੀ ਹੋ ਜਾਂਦੀ ਹੈ ਲੋਕਿਨ ੬ ਪ੍ਰਤੀਸ਼ਤ ਦੀ ਜਨਸੰਖਿਆ ਵਿਚ ਚਪਟੇ ਪੈਰਾਂ ਦੀ ਬਨਾਵਟ ਨਹੀ ਬਣਦੀ ਅਤੇ ਚਪਟੇ ਪੈਰਾਂ ਵਾਲਿਆਂ ਨੂੰ ਫ਼ੌਜ ਅਤੇ ਹੋਰਨਾਂ ਭਰਤੀ ਕੇਦਰ ਵਿਖੇ ਮੁਸ਼ਕਲ ਪੈਂਦੀ ਹੈ।
ਪੰਜੇ ਬਾਰੇ ਵਿਸਤਾਰ ਕਰਦਿਆਂ ਡਾ. ਅਮਿਤ ਭਾਰਗਵ ਨੇ ਦਸਿਆ ਕਿ ਪੈਰਾਂ ਵਿਚ ਵੱਖ-ਵੱਖ ਤਕਲੀਫ਼ਾਂ ਦੀ ਹੋਂਦ ਆਮ ਲੋਕਾਂ ਵਿਚ 2 ਤੋਂ 10 ਪ੍ਰਤੀਸ਼ਤ ਤੱਕ ਮਿਲਦੀ ਹੈ ਅਤੇ ਪੈਰਾਂ ਦੀ ਐਸੀ ਅਲਾਮਤ ਦੇ ਕਾਰਨ 7 ਤੋਂ 20 ਪ੍ਰਤੀਸ਼ਤ ਤੱਕ ਪੈਰ ਕੱਟਣਾ ਵੀ ਪੈ ਜਾਂਦਾ ਹੈ।ਕੋਰਸ ਪੂਰੇ ਹੋਣ ਤੇ ਅਮਨਦੀਪ ਹਸਪਤਾਲ ਦੀ ਡਾਇਰੈਟਰ ਡਾ. ਅਮਨਦੀਪ ਕੌਰ ਨੇ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਤ ਕੀਤਾ।