ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਮਸ਼ੀਨੀਕਰਨ ਦੇ ਸਬ-ਮਿਸ਼ਨ ਅਧੀਨ ਜਿ਼ਲ੍ਹੇ ਵਿੱਚ ਫਾਰਮ ਮਸ਼ੀਨਰੀ ਬੈਂਕ ਫਾਰ ਕਸਟਮ ਹਾਈਰਿੰਗ ਸੈਂਟਰ (ਜਰਨਲ) ਸਥਾਪਿਤ ਕਰਨਾ ਹੈ।ਇਸ ਸਬੰਧੀ ਡਾ. ਇੰਦਰਜੀਤ ਸਿੰਘ ਧੰਜੂ, ਮੁੱਖ ਖੇਤੀਬਾੜੀ ਅਫ਼ਸਰ, ਪਠਾਨਕੋਟ ਨੇ ਦੱਸਿਆ ਹੈ ਕਿ ਇਹ ਬੈਂਕ ਸਥਾਪਿਤ ਕਰਨ ਲਈ ਇਸ ਸਕੀਮ ਅਧੀਨ ਚਾਹਵਾਨ ਕਿਸਾਨ, ਬੇਰੁਜਗਾਰ ਖੇਤੀ ਗਰੈਜੁਏਟ, ਪਿੰਡ ਦੇ ਛੋਟੇ ਸਨਅਤਕਾਰ ਅਤੇ ਸੈਲਫ ਹੈਲਪ ਗਰੁੱਪ ਆਪਣੀਆਂ ਆਰਜੀਆਂ 31-05-2017 ਤੱਕ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਦੇ ਦਫ਼ਤਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ ਤੇ ਅਰਜ਼ੀ ਨਾਲ ਫਰਦ,ਪਹਿਚਾਣ ਪੱਤਰ, ਘੋਸ਼ਣਾ ਪੱਤਰ, ਬੈਂਕ ਦਾ ਖਾਤਾ, ਆਈ.ਐਫ.ਐਸ.ਸੀ ਕੋਡ ਨੰਬਰ ਅਤੇ ਪ੍ਰੋਜੈਕਟ ਰਿਪੋਰਟ ਅਤੇ ਗਰੁੱਪ ਦੇ ਕੇਸ ਵਿੱਚ ਮਤਾ ਆਦਿ ਲਗਾਉਣਾ ਜਰੂਰੀ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇੱਕ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਪ੍ਰੋਜੈਕਟ ਦੀ ਕੁੱਲ ਲਾਗਤ 10 ਲੱਖ ਰੁਪਏ ਹੋਵੇਗੀ ਅਤੇ ਉਤਪਦਾਨ ਦੀ ਦਰ ਪ੍ਰੋਜੈਕਟ ਦੀ ਲਾਗਤ ਦਾ 40 ਫੀਸਦੀ ਜਾ ਵੱਧ ਤੋਂ ਵੱਧ 4 ਲੱਖ ਰੁਪਏ ਹੋਵੇਗੀ।ਇਨ੍ਹਾਂ ਸੈਂਟਰਾਂ ਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਨਾ ਸਾੜਨ ਸਬੰਧੀ ਖੇਤੀ ਮਸ਼ੀਨਰੀ ਲੈਣੀ ਜਰੂਰੀ ਹੋਵੇਗੀ।ਇਸ ਤੋਂ ਇਲਾਵਾ ਪੈਡੀਸਟਰਾ ਚੋਪਰ ਸ਼ਰੈਡਰ/ਮਲਚਰ, ਰੀਵਸਿਵਲ ਹਾਈਡਰੋਲਿਕ ਐਂਬੀ ਪਲਾਉ, ਹੈਪੀ ਸੀਡਰ `ਤੇ ਵੀ ਸਬਸਿਡੀ ਉਪਲੱਬਧ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media