ਬਟਾਲਾ, 29 ਜੂਨ (ਨਰਿੰਦਰ ਬਰਨਾਲ) – ਟਕਸਾਲੀ ਅਕਾਲੀ ਆਗੂ ਸਵ. ਸ. ਬਲਵੰਤ ਸਿੰਘ ਰੰਧਾਵਾ ਦੀ ਧਰਮਪਤਨੀ ਸਵ. ਸਰਦਾਰਨੀ ਸਵਿੰਦਰ ਕੌਰ ਰੰਧਾਵਾ ਜਿੰਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਨਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਉਨ੍ਹਾਂ ਦੇ ਗ੍ਰਹਿ ਪਏ ਭੋਗ ਉਪਰੰਤ ਸਥਾਨਕ ਗੁਰੂ ਨਾਨਕ ਅਕੈਡਮੀ ਵਿਖੇ ਵਿਸ਼ਾਲ ਸ਼ਰਧਾਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਉਘੇ ਰਾਜਨੀਤਕ, ਸਮਾਜਕ ਨੇਤਾਵਾਂ ਅਤੇ ਸੀਨੀਅਰ ਉਚ ਅਧੀਕਾਰੀਆਂ ਵਲੋਂ ਸਵ. ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸ. ਬਾਦਲ ਨੇ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਹ ਪਰਿਵਾਰ ਮਹਾਨ ਮੋਢੀ ਪੰਥਕ ਪਰਿਵਾਰ ਹੈ ਜੋ ਪੰਜ ਪੀੜੀਆਂ ਤੋਂ ਸ੍ਰੋਮਣੀ ਅਕਾਲੀ ਦਲ, ਪੰਥ ਅਤੇ ਕੌਮ ਦੀ ਸੇਵਾ ਕਰਦਾ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਸਵ. ਮਾਤਾ ਸੁਰਿੰਦਰ ਕੌਰ ਦੇ ਪਤੀ ਸ. ਬਲਵੰਤ ਸਿੰਘ ਉਦੋਵਾਲੀ ਵਲੋਂ ਪੰਜਾਬ ਦੇ ਨਾਜੁਕ ਹਾਲਾਤਾਂ ਸਮੇਂ ਵੱਡੇ ਸਰਕਾਰੀ ਆਹੁਦੇ ਨੂੰ ਛੱਡ ਕੇ ਪਾਰਟੀ ਪੰਥ ਅਤੇ ਕੌਮ ਦੀ ਮਹਾਨ ਸੇਵਾ ਕੀਤੀ ਜਿਸ ਵਿੱਚ ਵੱਡਾ ਯੋਗਦਾਨ ਮਾਤਾ ਸੁਰਿੰਦਰ ਕੌਰ ਦਾ ਸੀ। ਅਤੇ ਅੱਜ ਮੌਜੂਦਾ ਸਮੇਂ ਇਹ ਪਰਿਵਾਰ ਪਾਰਟੀ ਅਤੇ ਪੰਥ ਨੂੰ ਸਮਰਪਿਤ ਹੋ ਕੇ ਸੇਵਾ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿਸੇ ਵੀ ਪਰਿਵਾਰ ਦੀ ਵੱਡੀ ਸਫ਼ਲਤਾ ਪਿਛੇ ਉਸ ਪਰਿਵਾਰ ਦੀ ਮਾਂ ਦਾ ਵੱਡਾ ਯੌਗਦਾਨ ਹੁੰਦਾ ਹੈ। ਅਤੇ ਮਾਤਾ ਸੁਰਿੰਦਰ ਕੌਰ ਇਕ ਮਹਾਨ ਅਤੇ ਸਫ਼ਲ ਮਾਂ ਸਨ ਜਿੰਨਾਂ ਆਪਣੇ ਬੱਚਿਆਂ ਨੂੰ ਚੰਗੀ ਅਗਵਾਈ ਅਤੇ ਉਚ ਵਿਦਿਆ ਦੇ ਕੇ ਸਮਾਜ ਦੀ ਸੇਵਾ ਦੇ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਸਪੁੱਤਰ ਸ. ਕੁਲਬੀਰ ਸਿੰਘ ਰੰਧਾਵਾ ਪਾਰਟੀ ਅਤੇ ਕੌਮ ਦੀ ਨਿਰਸੁਆਰਥ ਸਮਰਪਿਤ ਭਾਵਨਾਂ ਨਾਲ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਛੋਟੇ ਪੁੱਤਰ ਸ. ਜਤਿੰਦਰਬੀਰ ਸਿੰਘ ਰੰਧਾਵਾ ਆਈ.ਏ.ਐਸ ਪੰਜਾਬ ਐਂਡ ਸਿੰਧ ਬੈਂਕ ਦੇ ਸੱਭ ਤੋਂ ਉਚੇ ਪ੍ਰਬੰਧਕੀ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਉਸ ਤੋਂ ਛੋਟੇ ਪੁੱਤਰ ਇੰਦਰਬੀਰ ਸਿੰਘ ਰੰਧਾਵਾ ਅਤੇ ਪੋਤਰੇ ਵੀ ਪੰਜਾਬ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਸੇਵਾ ਕਰ ਰਹੇ ਹਨ। ਇਹ ਸਭ ਸਵ. ਮਾਤਾ ਸੁਰਿੰਦਰ ਕੌਰ ਦੀਆਂ ਆਪਣੇ ਜੀਵਨ ਕਾਲ ਦੀਆਂ ਪਰਿਵਾਰ ਲਈ ਕੀਤੀਆਂ ਘਾਲਣਾਵਾ ਸਦਕਾ ਹੈ। ਸ. ਬਾਦਲ ਨੇ ਅੱਗੇ ਕਿਹਾ ਕਿ ਮਾਂ ਦਾ ਪਰਿਵਾਰ ਨੂੰ ਉਸ਼ਾਰੂ ਲੀਹਾਂ ਤੇ ਤੌਰ ਕੇ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਅਹਿਮ ਯੋਗਦਾਨ ਹੁੰਦਾ ਹੈ ਸ. ਬਾਦਲ ਨੇ ਕਿਹਾ ਕਿ ਮੈਂ ਅੱਜ ਜਿਸ ਮੁਕਾਮ ਤੇ ਹਾਂ ਇਸ ਪਿਛੇ ਵੀ ਮੇਰੀ ਮਾਂ ਵਲੋਂ ਦਿੱਤੀ ਗਈ ਯੋਗ ਅਗਵਾਈ, ਸਿੱਖਿਆ, ਸੰਸਕਾਰ ਅਤੇ ਮਾਂ ਦੀਆਂ ਆਸ਼ੀਸਾਂ ਸਦਕਾ ਹੀ ਹੈ। ਸ. ਬਾਦਲ ਨੇ ਸ. ਬਲਵੰਤ ਸਿੰਘ ਉਦੋਵਾਲੀ ਨੂੰ ਪੰਥ ਦਾ ਮਹਾਨ ਰਤਨ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਉਨ੍ਹਾਂ ਦੀ ਯਾਦ ਵਿੱਚ ਢੁਕਵੀ ਯਾਦਗਾਰ ਉਸ਼ਾਰੀ ਜਾਵੇਗੀ।
ਇਸ ਮੌਕੇ ਸ. ਨਿਰਮਲ ਸਿੰਘ ਕਾਹਲੋ ਸਾਬਕਾ ਸਪੀਕਰ ਵਿਧਾਨ ਸਭਾ, ਸੇਵਾ ਸਿੰਘ ਸੇਖਵਾਂ, ਕੈਪਟਨ ਬਲਬੀਰ ਸਿੰਘ ਬਾਠ, ਸੁੱਚਾ ਸਿੰਘ ਛੋਟੇਪੁਰ (ਸਾਬਕਾ ਮੰਤਰੀ) ਸ. ਲਖਬੀਰ ਸਿੰਘ ਲੋਧੀ ਨੰਗਲ ਸਾਬਕਾ ਵਿਧਾਅਕ, ਮੁੱਖ ਸੰਸਦੀ ਸਕੱਤਰ ਸ੍ਰੀ ਦੇਸ਼ ਰਾਜ ਸਿੰਘ ਧੁੱਗਾ, ਸ੍ਰੀ ਜਗਦੀਸ਼ ਰਾਜ ਸਾਹਨੀ, ਸ.ਐਨ.ਐਸ.ਕੰਗ ਐਫ.ਸੀ.ਆਰ ਪੰਜਾਬ, ਡਾ. ਅਭਿਨਵ ਤਿਰਖਾ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਸੁਰੇਸ਼ ਕੁਮਾਰ ਪ੍ਰਮੁੱਖ ਸਕੱਤਰ ਖੇਤੀਬਾੜੀ ਵਿਭਾਗ, ਸ. ਜਗਪਾਲ ਸਿੰਘ ਸੰਧੂ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸ੍ਰੀਮਤੀ ਲਵਜੀਤ ਕੌਰ ਐਸ.ਡੀ.ਐਮ ਬਟਾਲਾ, ਸ੍ਰੀ ਮੁਨਾਵਰ ਮਸੀਹ, ਸ੍ਰੀ ਸੁਖਬੀਰ ਸਿੰਘ ਵਾਹਲਾ (ਦੋਵੇਂ ਪੰਜਾਬ ਚੈਅਰਮੈਨ) ਸ੍ਰੀ ਰਜਿੰਦਰ ਸਿੰਘ ਦਾਲਮ ਮੈਂਬਰ ਐਸ.ਐਸ.ਬੋਰਡ, ਸ. ਬਲਵਿੰਦਰ ਸਿੰਘ ਸਾਹ ਸਮਾਜਸੇਵਕ, ਸ. ਮਨਮੋਹਨ ਸਿੰਘ ਪਖੋਕੇ ਚੈਅਰਮੈਨ, ਸ. ਤਰਲੋਕ ਸਿੰਘ ਬਾਠ, ਸ. ਬਲਵਿੰਦਰ ਸਿੰਘ ਲਾਡੀ (ਦੋਵੇਂ ਸਾਬਕਾ ਚੈਅਰਮੈਨ) ਬਲਵੰਤ ਸਿੰਘ ਉਦੋਵਾਲੀ ਸਾਬਕਾ ਚੈਅਰਮੈਨ, ਸੱਜਣ ਸਿੰਘ ਬੱਜੂਮਾਨ, ਗੁਰਿੰਦਰ ਪਾਲ ਸਿੰਘ ਗੋਰਾ, ਅਮਰੀਕ ਸਿੰਘ ਸ਼ਾਹਪੁਰ ਗੋਰਾਇਆ (ਸ੍ਰੋਮਣੀ ਕਮੇਟੀ ਮੈਂਬਰ) ਜਸਬੀਰ ਸਿੰਘ ਘੁੰਮਣ, ਗੁਰਬੱਚਣ ਸਿੰਘ ਪੰਜ ਗਰਾਇਆਂ, ਬਲਬੀਰ ਸਿੰਘ ਬਿੱਟੂ ਆਦਿ ਹਾਜ਼ਰ ਸਨ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …