ਜੰਡਿਆਲਾ ਗੁਰੂ, 29 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਜੰਡਿਆਲਾ ਗੁਰੂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ।ਮੈਡੀਕਲ ਤੇ ਨਾਨ ਮੈਡੀਕਲ ਵਿੱਚ 45 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਤੇ ਸਾਰੇ ਸ਼ਾਨਦਾਰ ਨੰਬਰਾਂ ਨਾਲ ਪਾਸ ਹੋ ਕੇ ਨਿਕਲੇ। ਗੁਰਜੋਤ ਸਿੰਘ 93.5% ਲੈ ਕੇ ਪਹਿਲੇ, ਗੁਰਲੀਨ ਕੌਰ 91.2 % ਲੈ ਕੇ ਦੂਸਰੇ ਅਤੇ ਸਵਰੀਨ ਕੌਰ ਅਤੇ ਕੰਵਰ ਰਾਜਦੀਪ ਸਿੰਘ 91% ਲੈ ਕੇ ਤੀਸਰੇ ਸਥਾਨ ਤੇ ਰਹੇ ਅਤੇ ਰਮਿੰਦਰ ਕੌਰ ਨੇ ਵੀ 90% ਅੰਕ ਪ੍ਰਾਪਤ ਕੀਤੇ। ਕਮਿਸਟਰੀ ਵਿੱਚੋ ਕੰਵਰ ਰਾਜਦੀਪ ਸਿੰਘ ਨੇ 98 ਅੰਕ, ਫਜਿਕਸ ਵਿਚੋ ਕੰਵਰ ਰਾਜਦੀਪ ਸਿੰਘ, ਗੁਰਲੀਨ ਕੌਰ,ਗੁਰਜੋਤ ਸਿੰਘ ਨੇ 95 ਅੰਕ, ਮੈਥ ਵਿੱਚੋ ਕੰਵਰ ਰਾਜਦੀਪ ਸਿੰਘ, ਗੁਰਜੋਤ ਸਿੰਘ ਨੇ 95 ਅੰਕ, ਪ੍ਰਭਲੀਨ ਕੌਰ ਅਤੇ ਰਮਿੰਦਰ ਕੌਰ ਨੇ ਬਾਇਉ ਵਿੱਚੋ 93 ਅੰਕ ਤੇ ਫਿਜੀਕਲ ਐਜੂਕੇਸ਼ਨ ਵਿੱਚੋ ਹੇਮਨਦੀਪ ਕੌਰ ਨੇ 98 ਨੰਬਰ ਪ੍ਰਾਪਤ ਕੀਤੇੇ। ਸਾਇੰਸ ਵਿੱਚ 6 ਬੱਚਿਆਂ ਨੇ 90 ਤੋ 94% ਅੰਕ, 9 ਬੱਚਿਆਂ ਨੇ 80 ਤੋ 90, 23 ਬੱਚਿਆਂ ਨੇ 70 ਤੋ 80, ਅਤੇ 13 ਬੱਚਿਆਂ ਨੇ 60 ਤੋ 70 ਅੰਕ ਲੈ ਕੇ ਪਾਸ ਹੋਏ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ ਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾ ਨੂੰ ਵਧਾਈ ਦਿੱਤੀ ਤੇ ਇਸ ਗੱਲ ਦਾ ਮਾਣ ਮਹਿਸੂਸ ਕੀਤਾ ਕਿ ਰੂਰਲ ਏਰੀਏ ਵਿੱਚ ਹੋਣ ਦੇ ਬਾਵਜੂਦ ਸਕੂਲ ਦਾ ਨਤੀਜਾ ਸ਼ਹਿਰੀ ਸਕੂਲਾ ਦੇ ਮੁਕਾਬਲੇ ਵਿੱਚ ਸ਼ਾਨਦਾਰ ਰਿਹਾ।ਇਸੇ ਤਰਾਂ ਕਾਮਰਸ ਗਰੁੱਪ ਵਿੱਚ 25 ਵਿਦਿਆਰਥੀਆਂ ਨੇ ਭਾਗ ਲਿਆ ਤੇ 85% ਨਤੀਜਾ ਰਿਹਾ ਜਿਸ ਵਿੱਚ ਅਮਰਤਬੀਰ ਕੌਰ ਪਹਿਲੇ, ਨਵਰੀਤ ਕੌਰ ਦੂਜੇ ਅਤੇ ਕਸ਼ਿਸ਼ ਅਨੰਦ ਤੀਜੇ ਸਥਾਨ ਤੇ ਰਹੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media