Thursday, August 13, 2026

ਅੰਤਰਰਾਸ਼ਟਰੀ ਖਿਡਾਰੀ ਲਵਦੀਪ ਸਿੰਘ ਨਕਦ ਰਾਸ਼ੀ ਨਾਲ ਸਨਮਾਨਿਤ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਕਰਵਾਏ ਗਏ 47 ਨੂੰ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਦੇ ਦੌਰਾਨ ਹਜ਼ਾਰਾਂ ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਹਾਸਲ ਕਰਨ ਵਾਲੇ ਜੀਐਨਡੀਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਤੇ ਅੰਤਰਰਾਸ਼ਟਰੀ ਪਾਵਰ ਤੇ ਵੇਟ ਲਿਫਟਿੰਗ ਖਿਡਾਰੀ ਲਵਦੀਪ ਸਿੰਘ ਦਾ ਇੱਥੇ ਪੁੱਜਣ ਤੇ ਅੰਤਰਰਾਸ਼ਟਰੀ ਕੋਚ ਅਮਰੀਕ ਸਿੰਘ ਤੇ ਸੀਨੀਅਰ ਪ੍ਰੋਫੈਸਰ ਕੁਲਵੰਤ ਸਿੰਘ ਤੇ ਹੋਰਨਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਭਲਾ ਪਿੰਡ ਦੇ ਸੰਬੰਧਤ ਅੰਤਰਰਾਸ਼ਟਰੀ ਖਿਡਾਰੀ ਲਵਦੀਪ ਸਿੰਘ ਨੇ ਆਪਣੇ ਵਿਭਾਗ, ਮਾਤਾ-ਪਿਤਾ ਤੇ ਤਹਿਸੀਲ ਅਜਨਾਲਾ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਖਾਕੇ `ਤੇ ਚਮਕਾਈਆ ਹੈ।ਜਿਸ ਦੇ ਬਦਲੇ ਜੀ.ਐਨ.ਡੀ.ਯੂ ਦੇ ਖੇਡ ਪ੍ਰਬੰਧਕਾਂ ਵੱਲੋਂ ਉਸ ਨੂੰ ਨਗਦ ਰਾਸ਼ੀ ਇਨਾਮ ਦੇ ਕੇ ਨਵਾਜਿਆ ਹੈ।ਇਸ ਮੌਕੇ ਕੋਚ ਅਮਰੀਕ ਸਿੰਘ ਤੇ ਪ੍ਰੋਫੈਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਲਵਦੀਪ ਸਿੰਘ ਜਿੱਥੇ ਇੱਕ ਬੇਮਿਸਾਲ ਖਿਡਾਰੀ ਹੈ।ਉਥੇ ਵਧੀਆ ਵਿਦਿਆਰਥੀ ਵੀ ਹੈ।ਉਸ ਨੇ ਆਪਣੇ ਖੇਡ ਖੇਤਰ ਨੂੰ ਵਿੱਦਿਆ ਦੇ ਖੇਤਰ ਵਿੱਚ ਕਦੀ ਵੀ ਰੁਕਾਵਟ ਨਹੀਂ ਬਣਨ ਦਿੱਤਾ।  ਉਨ੍ਹਾਂ ਦੱਸਿਆ ਕਿ ਜੀ.ਐਨ.ਡੀ.ਯੂ ਤੇ ਖੇਡ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਇਸ ਖਿਡਾਰੀ ਕੋਲੋਂ ਵੱਡੀਆ ਆਸਾਂ ਹਨ।ਇਸ ਮੌਕੇ ਵਿਭਾਗ ਮੁੱਖੀ ਪ੍ਰੋ. ਡਾ. ਸੁਖਦੇਵ ਸਿੰਘ, ਪ੍ਰੋ. ਬਲਜਿੰਦਰ ਸਿੰਘ ਬੱਲ, ਪ੍ਰੋ. ਅਮਨਦੀਪ ਸਿੰਘ, ਹਰਮੀਤ ਕੌਰ, ਸਿਮਰਨਦੀਪ ਕੌਰ, ਰੁਪਿੰਦਰ ਕੌਰ, ਸਿਮਰਤਪਾਲ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply