Wednesday, October 7, 2026

ਖਾਲਸਾ ਕਾਲਜ ਨੂੰ ਵਿਰਾਸਤੀ ਦਰਜਾ ਦੇਣ ਦੇ ਇਰਾਦੇ ਨਾਲ ਯੂਨੈਸਕੋ ਦੀ ਟੀਮ ਵੱਲੋਂ ਦੌਰਾ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅਜ਼ਾਦੀ ਤੋਂ ਪਹਿਲਾਂ ਦੇ ਪ੍ਰਸਿੱਧ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਵੱਲੋਂ ਉਸਾਰੀਆਂ Khalsa College, Amritsarਇਮਾਰਤਾਂ ਜਿਸ ਵਿਚ ਅੰਮ੍ਰਿਤਸਰ ਦਾ ਖਾਲਸਾ ਕਾਲਜ, ਕਪੂਰਥਲਾ ਦੇ ਦਰਬਾਰ ਹਾਲ ਅਤੇ ਸੰਗਰੂਰ ਦਾ ਬਨਾਰਸ ਬਾਗ ਪ੍ਰਮੁੱਖ ਹਨ, ਦੀ ਸਾਂਭ-ਸੰਭਾਲ ਕਰਨ ਦੇ ਨਾਲ-ਨਾਲ ਇੰਨਾਂ ਇਮਾਰਤਾਂ ਨੂੰ ਬਨਾਉਣ ਵਾਲੇ ਇਮਾਰਤ ਸਾਜ਼ ਭਾਈ ਰਾਮ ਸਿੰਘ ਦੀ ਕਲਾ ਨੂੰ ਦਸਤਾਵੇਜੀ ਪ੍ਰਮਾਣਾਂ ਨਾਲ ਸਾਂਭਿਆ ਜਾਵੇਗਾ।ਉਕਤ ਪ੍ਰਗਟਾਵਾ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਨੇ ਅੱਜ ਯੂਨੈਸਕੋ ਟੀਮ ਭਾਰਤ ਦੀ ਮੁਖੀ ਮੋਏ ਚਿਬਾ ਨਾਲ ਖਾਲਸਾ ਕਾਲਜ ਦੇ ਦੌਰੇ ਦੌਰਾਨ ਕੀਤਾ।ਉਨਾਂ ਦੱਸਿਆ ਕਿ ਭਾਈ ਸਾਹਿਬ ਦਾ ਜਨਮ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਵਿਖੇ 1858 ਵਿਚ ਹੋਇਆ ਅਤੇ ਉਹ ਮੇਓ ਕਾਲਜ ਆਫ ਆਰਟਸ ਲਾਹੌਰ ਦੇ ਵਿਦਿਆਰਤੀ ਰਹੇ ਅਤੇ ਫਿਰ ਇਸੇ ਕਾਲਜ ਦੇ ਪ੍ਰਿੰਸੀਪਲ ਅਤੇ ਇਸ ਕਾਲਜ ਦੀ ਇਮਾਰਤਸਾਜ਼ੀ ਦਾ ਸੁਭਾਗ ਉਨਾਂ ਨੂੰ ਪ੍ਰਾਪਤ ਹੋਇਆ।
ਰੰਧਾਵਾ ਨੇ ਦੱਸਿਆ ਕਿ ਭਾਈ ਸਾਹਿਬ ਨੇ ਲਾਹੌਰ ਮਿਊਜ਼ੀਅਮ, ਮੇਓ ਸਕੂਲ ਆਫ ਆਰਟਸ ਲਾਹੌਰ, ਸ਼ਿਮਲਾ ਦਾ ਗਵਰਨਰ ਹਾਊਸ, ਦਰਬਾਰ ਹਾਲ ਕਪੂਰਥਲਾ, ਅਲਾਹਾਬਾਦ ਦੀਆਂ ਜਿਲ੍ਹਾ ਕਚਿਹਰੀਆਂ, ਫਿਰੋਜ਼ਪੁਰ ਦਾ ਮਿਊਸੀਪਲ ਹਾਲ, ਸੰਗਰੂਰ ਦਾ ਬਨਾਸਰ ਬਾਗ ਵੀ ਡਿਜ਼ਾਈਨ ਕੀਤਾ ਅਤੇ ਇਹ ਉਨਾਂ ਦੀਆਂ ਇਮਾਰਤ ਕਲਾ ਦਾ ਮੂੰਹ ਬੋਲਦੇ ਪ੍ਰਣਾਮ ਹਨ। ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨੇੇ ਦੱਸਿਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇੱਛਾ ਹੈ ਕਿ ਇੰਨਾਂ ਇਮਾਰਤਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਭਾਈ ਸਾਹਿਬ ਦੇ ਕੰਮ ਨੂੰ ਦੁਨੀਆਂ ਦੇ ਨਕਸ਼ੇ ’ਤੇ ਪੇਸ਼ ਕੀਤਾ ਜਾਵੇ।ਉਨਾਂ ਦੱਸਿਆ ਕਿ ਸਾਰੀਆਂ ਇਮਾਰਤਾਂ ਯੂਨੈਸਕੋ ਦੀ ਟੀਮ ਨੂੰ ਵਿਖਾਈਆਂ ਗਈਆਂ ਹਨ ਅਤੇ ਇੰਨਾਂ ਨੂੰ ਵਿਰਾਸਤੀ ਦਰਜਾ ਦਿਵਾਉਣ ਦੀ ਕੋਸ਼ਿਸ਼ ਉਨਾਂ ਵੱਲੋਂ ਕੀਤੀ ਜਾ ਰਹੀ ਹੈ।ਅੱਜ ਅੰਮ੍ਰਿਤਸਰ ਦੇ ਖਾਲਸਾ ਕਾਲਜਾਂ ਦਾ ਦੌਰਾ ਵੀ ਯੂਨੈਸਕੋ ਦੀ ਟੀਮ ਵੱਲੋਂ ਇਸੇ ਸੰਦਰਭ ਵਿਚ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਖਾਲਸਾ ਕਾਲਜ ਨੂੰ ਵੀ ਹੈਰੀਟੇਜ ਦਾ ਦਰਜਾ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਕੇਂਦਰੀ ਹਲਕਾ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਯੂਨੈਸਕੋ ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸੁਝਾਓ ਦਿੱਤੇ।ਹੋਰਨਾਂ ਤੋਂ ਇਲਾਵਾ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਜੇ.ਐਸ ਢਿਲੋਂ, ਏ.ਆਰ ਮਿਸ਼ਰਾ ਪ੍ਰਾਜੈਕਟ ਮੈਨੇਜਰ ਹੈਰੀਟੇਜ ਟੂਰਿਜਮ ਪ੍ਰਮੋਸ਼ਨ ਬੋਰਡ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply