Wednesday, October 7, 2026

ਲੜਕੀਆਂ ਦੇ ਸਵੈਰੋਜ਼ਗਾਰ- ਕੈਂਪ ਦੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੈਅਰ ਸੁਸਾਇਟੀ ਦੁਆਰਾ ਲੜਕੀਆਂ ਦਾ 16ਵੇਂ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ’ਚ ਭਾਗ ਲੈਣ ਵਾਲੀਆਂ ਲੜਕੀਆਂ ਲਈ ਫ਼ਾਰਮ ਭਰਨ ਦੀ ਪ੍ਰਕਿਰਿਆ 1 ਜੂਨ ਤੋਂ ਰਜਿਸਟੇਸ਼ਨ ਸ਼ੁਰੂ ਕੀਤੀ ਗਈ ਹੈ।ਸੁਸਾਇਟੀ ਦੀ ਵੀਨੂੰ ਗੋਇਲ ਨੇ ਦੱਸਿਆ ਕਿ ਇਹ ਫਾਰਮ ਸਵੇਰੇ 8 ਵਜੇ ਤੋਂ 9.30 ਵਜੇ ਤੱਕ ਸਰਕਾਰੀ ਗਰਲਜ਼ ਸਕੂਲ ਮਾਲ ਰੋਡ, 9.30 ਤੋਂ 11 ਵਜੇ ਤੱਕ ਸਰਕਾਰੀ ਸਿਪਾਹੀ ਸੰਦੀਪ ਸਿੰਘ ਸਕੂਲ ਪਰਸਰਾਮ ਨਗਰ ਅਤੇ 11 ਵਜੇ ਤੋਂ 12.30 ਵਜੇ ਤੱਕ ਐਸ.ਐਸ ਮੰਗਤ ਰਾਮ ਸਕੂਲ ਵਿਖੇ ਫਾਰਮ ਭਰੇ ਗਏ।ਕੈਂਪ ਦੇ ਪਹਿਲੇ ਦਿਨ ਕੈਂਪ ਡਾਇਰੈਕਟਰ ਮੰਨਾ ਨੇ ਦੱਸਿਆ ਕਿ 630 ਬੱਚਿਆਂ ਨੇ ਰਜਿਸ਼ਟੇਸ਼ਨ ਹੋਈ ਅਤੇ 6 ਜੂਨ ਤੱਕ ਇਹ ਪ੍ਰਕਿਰਿਆ ਚਾਲੂ ਰਹੇ ਗਈ। ਕੈਂਪ ਵਿਚ 2200 ਸੀਟਾਂ ਦਾ ਇਤਜ਼ਾਮ ਕੀਤਾ ਗਿਆ ਹੈ।ਹਰ ਕੋਰਸ ਦੀਆਂ ਕਲਾਸ਼ਾਂ 5 ਜੂਨ ਤੋਂ ਸ਼ੁਰੂ ਕੀਤੀਆਂ ਜਾ ਰਹੀਆ ਹਨ।ਇਸ ਮੌਕੇ ਲਖਵੀਰ ਸਿੰਘ, ਮੈਡਮ ਵੀਰਪਾਲ, ਮੈਡਮ ਆਰਤੀ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply