Tuesday, October 6, 2026

ਬਿਨ ਮਾਂ-ਬਾਪ ਵਾਲੇ 25 ਬੱਚਿਆਂ ਲਈ ਮਾਪੇ ਬਣ ਕੇ ਬਹੁੜੀ ਸੰਸਥਾ ‘ਰੌਸ਼ਨੀ’

ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਜਿੱਥੇ ਸਮਾਜ ਦੇ ਬਹੁਤੇ ਵਿਅਕਤੀ ਸੁਆਰਥਪੁਣੇ ਸਾ ਸ਼ਿਕਾਰ ਹੋ ਕੇ ਪੈਸੇ ਦੀ ਭੇਂਟ ਚੜ੍ਹ ਰਹੇ ਹਨ ਉੱਥੇ ਅਜਿਹੇ ਲੋਕ ਵੀ ਹਨ ਜੋ PPN0106201704ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਹਨ ਅਜਿਹਾ ਹੀ ਨਿਰਸੁਆਰਥਪੁਣੇ ਦਾ ਕੰੰਮ ਕਰ ਰਹੀ ਹੈ ਬਾਲ ਭਲਾਈ ਲਈ ਯਤਨਸ਼ੀਲ ਸੰਸਥਾ ‘‘ਰੌਸ਼ਨੀ’’ ਜਿਸਨੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਆਰਥਿਕ ਪੱਖੋ ਕਮਜੋਰ ਉਹ 25 ਬੱਚੇ ਪੜਾਈ ਲਈ ਗੋਦ ਲੈ ਲਏ ਹਨ ਜਿਹਨਾਂ ਦੇ ਸਿਰ ਤੋਂ ਬਾਪ ਦਾ ਸਾਇਆ ਉਠ ਚੁੱਕਿਆ ਹੈ।ਸੰਸਥਾ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਪੰਜਗਰਾਈਆਂ ਨੇ ਦੱਸਿਆ ਕਿ ਸੰਸਥਾ ਨੇ ਇਹ ਪ੍ਰੋਜੈਕਟ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੁਰੂ ਕੀਤਾ ਹੈ ਅਤੇ ਪਹਿਲੇ ਗੇੜ ਵਿੱਚ ਜਿਹੜੇ ਬੱਚੇ ਪੜਾਈ ਲਈ ਗੋਦ ਲਏ ਗਏ ਹਨ ਉਹਨਾਂ ਦਾ ਖਰਚ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਪੰਜਗਰਾਈਆਂ ਕੈਨੇਡਾ ਨੇ ਆਪਣੇ ਜਿੰਮੇ ਲਿਆ ਹੈ।ਉਹਨਾਂ ਦੱਸਿਆ ਕਿ ਇਹਨਾਂ 25 ਬੱਚਿਆਂ ਵਿੱਚ ਬਹੁਤੇ ਬੱਚਿਆਂ ਦੇ ਪਿਤਾ ਅਤੇ ਕੁੱਝ ਦੇ ਮਾਤਾ ਸਵਰਗਵਾਸ ਚੁੱਕੇ ਹਨ ਅਤੇ ਕੁੱਝ ਬੱਚੇ ਗੱਡੀਆਂ ਵਾਲੇ ਰਾਜਪੂਤ ਪਰਿਵਾਰਾਂ ਦੇ ਹਨ ।ਉਹਨਾਂ ਦੱਸਿਆ ਕਿ ਇਹ ਬੱਚੇ ਪਹਿਲੀ ਤੋਂ ਬਾਰ੍ਹਵੀ ਜਮਾਤ ਤੱਕ ਹਨ ਜੋ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਹਨ ਸੰਸਥਾ ਵੱਲੋਂ ਇਹਨਾਂ ਸਾਰੇ ਬੱਚਿਆਂ ਦੀਆਂ ਸਕੂਲ ਫੀਸਾਂ,ਵਰਦੀਆਂ,ਕਿਤਾਬਾਂ, ਸਟੇਸ਼ਨਰੀ ਸਮੇਤ ਹੋਰ ਸਾਰਾ ਖਰਚ ਪਿਛਲੇ  ਕਈ ਮਹੀਨਿਆਂ ਤੋਂ ਚੁੱਕਿਆ ਜਾ ਰਿਹਾ ਹੈ ਅਤੇ ਇਹ ਪ੍ਰੋਜੈਕਟ ਆਉਂਦੇ ਸ਼ਮੇ ਵਿੱਚ ਵੀ ਇਸੇਤਰ੍ਹਾਂ ਹੀ ਚਾਲੂ ਰਹੇਗਾ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਮਹੀਨਾਵਾਰ ਸਟੇਸ਼ਨਰੀ ਵੀ ਵੰਡੀ ਗਈ।ਇਸ ਮੌਕੇ ਪ੍ਰਿੰਸੀਪਲ ਮੁਹੰਮਦ ਇਸਤਿਹਾਕ, ਰੌਸ਼ਨੀ ਸੰਚਾਲਕ ਰਾਜੇਸ਼ ਰਿਖੀ, ਨਿਰਮਲ ਸਿੰਘ ਬਾਪਲਾ, ਜਗਜੀਤਪਾਲ ਸਿੰਘ ਘਨੌਰੀ, ਜਸਪਾਲ ਸਿੰਘ ਸਮੇਤ ਕਈ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply