Tuesday, October 6, 2026

ਡਰੀਂਮਲੈਂਡ ਪਬਲਿਕ ਸਕੂਲ ਵਿਖੇ ਪੰਛੀ ਪਿਆਰੇ ਸ਼ੁਰੂ

ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ PPN0106201705ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਡਰੀਂਮਲੈਂਡ ਪਬਲਿਕ ਸਕੂਲ ਮੋਤੀ ਨਗਰ ਲੁਧਿਆਣਾ ਨੇ ਪੰਛੀਆਂ ਦੀ ਸੇਵਾ ਸੰਭਾਲ ਸੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸੋਨੀਆਂ ਤੇ ਡਾਇਰੈਕਟਰ ਮੈਡਮ ਮਿਸਜ ਸੁਰੇਸ਼ ਅਤੇ ਨੇ ਕਿਹਾ ਕਿ ਵਾਤਾਵਰਣ ਨੂੰ ਸੰਭਾਲਣਾ ਬਹੁਤ ਜਰੂਰੀ ਹੈ ਹੁਣ ਜਿਥੇ ਅਸੀਂ ਆਪਣਾ ਤੇ ਬੱਚਿਆਂ ਦਾ ਧਿਆਨ ਰੱਖਣਾ ਹੈ ਉੱਥੇ ਪੰਛੀਆਂ ਦਾ ਧਿਆਨ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ। ਇਸ ਮੌਕੇ ਸਕੂਲ਼ ਦੇ ਬੱਚਿਆਂ ਨੂੰ ਜੀਵਾਂ ਪ੍ਰਤੀ ਤੇ ਖਾਸ ਕਰ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਸਕੂਲ਼ ਦੀਆਂ ਛੱਤਾਂ ਤੇ ਪਾਣੀ ਦੇ ਕਟੋਰੇ ਰੱਖੇ ਗਏ।ਪੰਛੀਆਂ ਨੂੰ ਛੋਟੇ-ਛੋਟੇ ਆਲ੍ਹਣੇ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੇ ਪਾਲਣ ਦਾ ਜਿੰਮਾ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ।ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply