Tuesday, October 6, 2026

ਦਾਦਰ ਐਕਸਪ੍ਰੈਕਸ ਹੇਠ ਆਉਣ ਨਾਲ ਇੱਕ ਦੀ ਮੌਕੇ `ਤੇ ਮੌਤ

ਮਾਲੇਰਕੋਟਲਾ (ਸੰਦੌੜ), 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਸਥਾਨਕ ਰਾਏਕੋਟ ਫਾਟਕ ਦੇ ਨਜਦੀਕ ਦਾਦਰ ਐਕਸਪ੍ਰੈਕਸ ਹੇਠ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ,ਘਟਨਾ ਦਾ ਪਤਾ ਲਗਦਿਆ ਹੀ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ ਨੁੰ ਕਬਜੇ ਵਿੱਚ ਲੈ ਲਿਆ।ਸਥਾਨਕ ਰੇਲਵੇ ਚੌਕੀ ਇੰਚਾਰਜ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਕਰੀਬ 12 ਵਜੇ ਅੰਮ੍ਰਿਤਸਰ ਤੋ ਬੰਬਈ ਜਾ ਰਹੀ ਐਕਸਪ੍ਰੈਕਸ ਹੇਠ ਅਉਣ ਕਾਰਨ ਲਾਈਨ ਪਾਰ ਕਰਦੇ ਸਮੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਮੁੰਹਮਦ ਰਮਜਾਨ ਪੁੱਤਰ ਅਬਦੁਲ ਮਜੀਦ ਵਾਸੀ ਮਹੱਲਾ ਡੇਕਾ ਵਾਲਾ ਵੱਜੋ ਹੋਈ ਹੈ।ਧਾਰਾ 174 ਦੇ ਤਹਿਤ ਕਾਰਵਾਈ ਉੰਪਰੰਤ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ ਵਾਰਸਾ ਨੂੰ ਸੌਪ ਦਿੱਤੀ ਹੈ।ਪਰਿਵਾਰਕ ਮੈਬਰਾ ਅਨੁਸਾਰ ਮੁਹੰਮਦ ਰਮਜਾਨ ਪਿਛਲੇ ਕਾਫੀ ਸਮੇ ਤੋ ਦਿਮਾਗੀ ਤੌਰ ਤੇ ਪ੍ਰੇਸਾਨ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply