ਮਾਲੇਰਕੋਟਲਾ (ਸੰਦੌੜ), 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਈਨੋਰਟੀ ਪੀਸ ਕਮੇਟੀ ਜਿਲਾ ਸੰਗਰੂਰ ਦੇ ਕੋਆਰਡੀਨੇਟਰ ਸ਼੍ਰੀ ਅਨਵਾਰ ਸੈਫੀ ਨੇ ਆਈ.ਜੀ ਜੇਲ ਪੰਜਾਬ ਸ਼੍ਰੀ ਰੂਪ ਕੁਮਾਰ ਨਾਲ ਮੁਲਾਕਾਤ ਕਰਕੇ ਕਿਹਾ ਕਿ ਮੁਸਲਿਮ ਕੈਦੀਆਂ ਤੋਂ ਰਮਜਾਨ ਉਲ ਮੁਬਾਰਕ `ਚ ਕੋਈ ਸਖਤ ਕੰਮ ਨਾ ਲਿਆ ਜਾਵੇ।ਉਹਨਾਂ ਕੈਦੀਆਂ ਦੀ ਇਬਾਦਤ ਲਈ ਵਧੀਆ ਮਾਹੋਲ ਮੁਹਈਆ ਕਰਵਾਉਣ ਦੀ ਬੇਨਤੀ ਕੀਤੀ ਅਤੇ ਉਹਨਾਂ ਕਿਹਾ ਕਿ ਕੈਦੀਆਂ ਲਈ ਰੋਜ਼ਾ ਰੱਖਣ ਤੇ ਖੋਲਣ ਦਾ ਵਿਸ਼ੇਸ਼ ਤੌਰ `ਤੇ ਅਲੱਗ ਪ੍ਰਬੰਧ ਕੀਤਾ ਜਾਵੇ ਅਤੇ ਨਮਾਜ਼ ਪੜ੍ਹਨ ਲਈ ਵੀ ਯੋਗ ਪ੍ਰਬੰਧ ਕੀਤਾ ਜਾਵੇ। ਆਈ.ਜੀ ਜੇਲ ਰੂਪ ਕੁਮਾਰ ਨੇ ਸੈਫੀ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਵਾਇਆ ਕਿ ਪੰਜਾਬ ਦੀਆਂ ਜੇਲਾਂ `ਚ ਬੰਦ ਮੁਸਲਿਮ ਕੈਦੀਆਂ ਨੂੰ ਰਮਜਾਨ ਦੇ ਪਵਿੱਤਰ ਮਹੀਨੇ `ਚ ਉਹ ਸਾਰੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ ਜਿਸ ਨਾਲ ਉਹ ਅਸਾਨੀ ਨਾਲ ਆਪਣੀਆਂ ਇਬਾਦਤਾਂ ਨੂੰ ਪੂਰਾ ਕਰ ਸਕਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media