Monday, June 29, 2026

ਤਹਿਸੀਲਦਾਰ ਨੇ ਚਾਰਜ ਸੰਭਾਲਿਆ

ਧੂਰੀ, 1 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਤਹਿਸੀਲ ਕੰਪਲੈਕਸ ਧੂਰੀ ਵਿਖੇ ਤਹਿਸੀਲਦਾਰ ਸ਼੍ਰੀ ਨਵਦੀਪ ਸਿੰਘ ਨੇ ਚਾਰਜ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤਹਿਸੀਲ ਧੂਰੀ ਦੇ ਮਾਲ ਮਹਿਕਮੇ ਨਾਲ ਸਬੰਧਤ ਅਧੂਰੇ ਪਏ ਕੰਮ ਜਿੱਥੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ, ਉੱਥੇ ਹੀ ਸਥਾਨਕ ਲੋਕ ਤਹਿਸੀਲ ਦੇ ਕੰਮਾਂ ਸਬੰਧੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਣ ਤੇ ਜਦੋਂ ਮਰਜ਼ੀ ਚਾਹੁਣ, ਉਹਨਾਂ ਨਾਲ ਬਿਨਾਂ ਝਿਜਕ ਸਿੱਧਾ ਸੰਪਰਕ ਕਰਕੇ ਆਪਣੀ ਮੁਸ਼ਕਿਲ ਸਬੰਧੀ ਉਹਨਾਂ ਨੂੰ ਜਾਣੂੰ ਕਰਵਾ ਸਕਦੇ ਹਨ।ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਜਲੰਧਰ ਤੋਂ ਤਬਦੀਲ ਹੋ ਕੇ ਇੱਥੇ ਆਏ ਹਨ।ਇਸ ਮੌਕੇ ਨਾਇਬ ਤਹਿਸੀਲਦਾਰ ਸਵਰਨ ਸਿੰਘ, ਸਤਗੁਰ ਸਿੰਘ ਸਟੈਨੋ ਆਦਿ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply