Tuesday, July 21, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਮੈਡਮ ਮੋਨਿਕਾ ਵੱਲੋਂ ਪਿੰਗਲਵਾੜਾ ਮਾਨਾਵਾਲਾ ਦਾ ਦੌਰਾ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਮੈਡਮ ਮੋਨਿਕਾ ਸੀ.ਜੇ.ਐਮ-ਕਮ-ਸਕੱਤਰ ਵੱਲੋਂ ਪਿੰਗਲਵਾੜਾ ਮਾਨਾਵਾਲਾ ਕੰਪਲੈਕਸ PPN0306201708ਦਾ ਦੌਰਾ ਕੀਤਾ ਗਿਆ।ਇਸ ਸਮੇਂ ਪਿੰਗਲਵਾੜੇ ਦੇ ਇੰਚਾਰਜ ਅਤੇ ਹੋਰ ਸਾਰਾ ਸਟਾਫ ਮੌਜੂਦ ਸੀ ਇੰਚਾਰਜ ਵੱਲੋਂ ਮੈਡਮ ਮੋਨਿਕਾ ਸ਼ਰਮਾ ਨੂੰ ਸਾਰੇ ਅਦਾਰੇ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ ਵੱਲੋਂ ਬਜੁੱਰਗ ਔਰਤਾਂ, ਬੱਚਿਆਂ ਨੂੰ ਮਿਲੇ ਜਿਹਨਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਆਪਣੇ ਘਰੋਂ ਕੱਢ ਦਿੱਤਾ ਹੈ ਜਾਂ ਜ਼ੋ ਅਨਾਥ ਹਨ ਉਹਨਾਂ ਸਾਰਿਆਂ ਨੂੂੰ ਉਹਨਾਂ ਦੇ ਇੱਥੇ ਰਹਿਣ ਜਾਂ ਖਾਣ-ਪੀਣ ਸਬੰਧੀ ਆ ਰਹੀਆਂ ਕਿਸੇ ਵੀ ਤਰਾਂ ਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਤਾਂ  ਉਹਨਾਂ ਕਿਹਾ ਕਿ ਉਹ ਇੱਥੇ ਬਹੁਤ ਖੁਸ਼ ਹਨ ਅਤੇ ਵਧੀਆਂ ਖਾਂਦੇ-ਪੀਂਦੇ ਹਨ। ਇਹ ਸਭ ਦੇਖ ਕੇ ਮੈਡਮ ਮੋਨਿਕਾ ਸ਼ਰਮਾ ਨੇ ਇਸ ਅਦਾਰੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਅਦਾਰੇ ਨੂੰ ਚਲਾਉਣ ਵਾਲਿਆਂ ਦਾ ਧੰਨਵਾਦ ਵੀ ਕੀਤਾ।ਮੈਡਮ ਮੋਨਿਕਾ ਸ਼ਰਮਾ ਨੇ ਇਸ ਅਦਾਰੇ ਦੇ ਕੰਮ-ਕਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਨਾਲਸਾ ਦੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply