Tuesday, July 21, 2026

ਬੈਂਕਾਂ ਨੇ 255 ਲਾਭਪਾਤਰੀਆਂ ਨੂੰ 4 ਕਰੋੜ ਦਾ ਕਰਜਾ ਵੰਡਿਆ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਅਗਵਾਈ ਵਿੱਚ ਬੱਚਤ ਭਵਨ, ਰਣਜੀਤ ਐਵਨਿਊ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ PPN0206201710ਕਰਜ਼ਾ ਫੰਡ ਸਮਾਰੋਹ ਕੀਤਾ ਗਿਆ, ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਇਲਾਵਾ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਇਲਾਹਾਬਾਦ ਬੈਂਕ, ਓ.ਬੀ.ਸੀ, ਬੈਂਕ ਆਫ ਬਾੜੌਦਾ, ਯੂਕੋ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ ਬੈਂਕ  ਨੇ ਹਿੱਸਾ ਲਿਆ।ਇਸ ਸਮੇਂ ਤੇ 255 ਲਾਭਪਾਤਰੀਆਂ ਨੂੰ ਲਗਭਗ 4 ਕਰੋੜ ਦਾ ਕਰਜਾ ਵੰਡਿਆ ਗਿਆ।ਰਾਕੇਸ਼ ਕੁਮਾਰ ਖੇੜਾ, ਚੀਫ ਐਲ.ਡੀ.ਐਮ, ਅੰਮ੍ਰਿਤਸਰ ਨੇ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੁਦਰਾ ਸਕੀਮ ਦਾ ਫਾਇਦਾ ਇਹ ਹੈ ਕਿ ਛੋਟੇ ਉੱਦਮੀ ਵੀ ਬਿਨ੍ਹਾਂ ਕਿਸੇ ਗਾਰੰਟੀ/ਜਾਮਨੀ ਦੇ ਆਸਾਨੀ ਦੇ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਲਈ ਕਰਜ਼ਾ ਲੈ ਸਕਦੇ ਹਨ। ਉਨਾਂ ਕਿਹਾ ਕਿ ਬੈਂਕ ਇਸ ਤਰ੍ਹਾਂ ਦੇ ਉੱਦਮੀਆਂ ਨੂੰ ਕਰਜ਼ਾ ਦੇਣ ਲਈ ਤਿਆਰ ਹਨ, ਜੋ ਕਿ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋਣ। ਉਨਾਂ ਕਿਹਾ ਕਿ ਕਰਜਾ ਲੈਣ ਵਾਲਿਆਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਬੈਂਕ ਦੀ ਬਣਦੀ ਕਿਸ਼ਤ ਸਮੇਂ ਸਿਰ ਵਾਪਿਸ ਕੀਤੀ ਜਾਵੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply