Wednesday, November 11, 2026

ਮਾਨਾਵਾਲਾ ਤੇ ਢਿੱਲਵਾਂ ਟੋਲ ਬੈਰੀਅਰ ਤੋਂ ਪੱਤਰਕਾਰਾਂ ਦੇ ਲਾਂਘੇ ਦੀ ਮੰਗ ਮੰਨਣ ਦਾ ਐਲਾਨ

ਜੰਡਿਆਲਾ ਗੁਰੂ, 3 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਟੋਲ ਟੈਕਸ ਮਾਫ ਕਰਨ ਦੇ ਬਾਵਜੂਦ ਮਾਨਾਂਵਾਲਾ ਅਤੇ ਢਿਲਵਾਂ ਵਿਖੇ ਪੱਤਰਕਾਰਾਂ ਨੂੰ ਆ ਰਹੀਆਂ PPN0306201710ਮੁਸ਼ਕਿਲਾਂ ਦੇ ਸਬੰਧ ਵਿਚ ਜਿਲਾ ਕਪੂਰਥਲਾ ਦੀਆਂ ਪੱਤਰਕਾਰ ਜਥੇਬੰਦੀਆਂ ਵੱਲੋਂ ਮਾਝਾ ਪੈ੍ਰੇਸ ਕਲੱਬ ਤੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵਿੱਢੇ ਸੰਘਰਸ਼ ਨੂੰ ਉਸ ਵੇਲੇ ਬੂਰ ਪੈ ਗਿਆ ਜਦੋਂ ਦੋਵਾਂ ਟੋਲ ਬੇਰੀਅਰਾਂ ਦੇ ਇੰਚਾਰਜ ਰੈਡੀ ਨੇ ਜਿਥੇ ਪਿਛਲੇ ਦਿਨੀ ਕਪੂਰਥਲਾਂ ਦੇ ਦੋ ਪੱਤਰਕਾਰ ਸਾਥੀਆਂ ਨਾਲ ਟੋਲ ਪਲਾਜਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਬਦਸਲੂਕੀ ਦੀ ਮੁਆਫੀ ਮੰਗੀ, ਉਥੇ ਮਾਨਾਵਾਲਾ ਅਤੇ ਢਿਲਵਾਂ ਦੇ ਟੋਲ ਬੈਰੀਅਰ ਤੋਂ ਪੱਤਰਕਾਰਾਂ ਦੇ ਲਾਂਘੇ ਦੀ ਮੰਗ ਨੂੰ ਮੰਨਣ ਦਾ ਐਲਾਣ ਕੀਤਾ।ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਨੇੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਨਾਗੀ ਪ੍ਰਧਾਨ ਮਾਝਾ ਪ੍ਰੈਸ ਕਲੱਬ ਸਤਿੰਦਰ ਬੀਰ ਸਿੰਘ ਹੁੰਦਲ, ਭੁਪਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਭੁੱਲਰ, ਅਨਿਲ ਕੁਮਾਰ, ਪਰਗਟ ਸਿੰਘ ਘਨਗਸ, ਗੋਪਾਲ ਸਿੰਘ, ਜਗਤਾਰ ਸਿੰਘ, ਹਰੀਸ਼ ਕੱਕੜ, ਲਖਬੀਰ ਸਿੰਘ ਗਿਲ, ਰਵਿੰਦਰ ਗਿੱਲ, ਸਤਿੰਦਰ ਅਠਵਾਲ, ਮਨਜੀਤ ਸਿੰਘ ਮਿੰਟੂ, ਡਾ: ਨਰਿੰਦਰ ਸਿੰਘ, ਮਲਕੀਤ ਚੀਦਾ, ਸ਼ਿੰਦਾ ਲਹੌਰੀੀਆ ਅਤੇ ਹੋਰ ਮੈਬਰ ਸ਼ਾਮਿਲ ਹੋਏ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply