Thursday, October 8, 2026

ਐਲੀਮੈਂਟਰੀ ਟੀਚਰ ਯੂਨੀਅਨ ਬਲਾਕ ਜੰਡਿਆਲਾ ਗੁਰੂੂ ਦੀ ਹੋਈ ਚੋਣ

ਜੰਡਿਆਲਾ ਗੁਰੂ, 3 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰ ਯੂਨੀਅਨ ਬਲਾਕ ਜੰਡਿਆਲਾ ਗੁਰੂ ਦੀ ਚੋਣ ਅੱਜ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ,ਜਿਲਾਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਘੁਕੇਵਾਲੀ ਅਤੇ ਸੁਧੀਰ ਢੰਡ ਦੀ ਸਾਂਝੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਸਰਵਸੰਮਤੀ ਨਾਲ ਭੁਪਿੰਦਰ ਸਿੰਘ ਠਾਠਿਆ ਨੂੰ ਬਲਾਕ ਪ੍ਰਧਾਨ ਸਕੱਤਰ, ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਗੁਰਦੇਵ ਸਿੰਘ ਸੋਹੀ, ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਫਤਿਹ ਰਾਜਪੂਤਾਂ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਬਾਲਿਆ, ਸਤਿੰਦਰ ਪਾਲ।ਸਿੰਘ ਸੁਖੇਵਾਲ, ਖਜ਼ਾਨਚੀ ਨਵਦੀਪ ਸਿੰਘ ਵਿਰਕ, ਪ੍ਰੈਸ ਸਕੱਤਰ ਸਰਬਜੀਤ ਸਿੰਘ ਮਲਕਪੁਰ, ਸਤਬੀਰ ਸਿੰਘ ਬੁੱਤ, ਅਮਰੀਕ ਸਿੰਘ ਬਾਲਿਆ ਮੁੱਖ ਬੁਲਾਰੇ, ਗੁਰਤੇਜ ਸਿੰਘ ਛਾਪਾ ਮੁੱਖ ਸਲਾਹਕਾਰ, ਕੁਲਦੀਪ ਸਿੰਘ ਤੀਰਥਪੁਰਾ ਦੀ ਵਜੋਂ ਚੋਣ ਹੋਈ।ਇਸ ਸੈਂਟਰ ਪ੍ਰਧਾਨ ਦੀ ਚੋਣ ਵਿੱਚ ਜਗਦੇਵ ਸਿੰਘ ਜੰਡਿਆਲਾ ਸੈਂਟਰ, ਖ਼ਜ਼ਾਨ ਸਿੰਘ ਤਾਰਾਗੜ੍ਹ ਸੈਂਟਰ ਜਤਿੰਦਰਪਾਲ ਸਿੰਘ ਜਾਣੀਆ ਬੁੰਡਾਲਾ ਸੈਂਟਰ ਅਤੇ ਜਸਬੀਰ ਸਿੰਘ ਨੂੰ ਸੀ.ਐਚ.ਟੀ ਤਲਵੰਡੀ ਸੈਂਟਰ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ।ਇਸ ਚੋਣ ਮੌਕੇ ਬੀ.ਐਡ ਅਧਿਆਪਕ ਫਰੰਟ ਵੱਲੋ ਕੰਵਲਜੀਤ ਸਿੰਘ ਮਲਕਪੁਰ, ਸਿੱਖਿਆ ਪ੍ਰੋਵਾਈਡਰ ਯੂਨੀਅਨ ਵਲੋ ਸੰਦੀਪ ਸਿੰਘ ਚੰਦੀ ਆਦਿ ਹਾਜਿਰ ਹੋਏ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply