Sunday, October 11, 2026

ਨਹਿਰ ‘ਚੋਂ ਤੈਰਦੀ ਹੋਈ ਲਾਸ਼ ਮਿਲੀ

 ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੱਪਰਬਾਰੀ ਦੁਆਬ ਨਹਿਰ `ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ PPN0406201719ਲੈ ਰਿਹਾ। ਸਥਾਨਕ ਪਿੰਡ ਸੁਲਤਾਨਵਿੰਡ ਨੇੜਲੇ ਨਹਿਰ ਦੇ ਪੁੱਲ ਨੇੜਿਓਂ ਅੱਜ ਇੱਕ ਵਿਅੱਕਤੀ ਤੈਰਦੀ ਲਾਸ਼ ਮਿਲਣ ਦੀ ਖਬਰ ਮਿਲੀ ਤਾਂ ਗੋਤਾਖੋਰਾਂ ਵਲੋਂ ਉਸ ਨੂੰ ਨਹਿਰ ਵਿਚੋਂ ਕੱਢ ਕੇ ਬਾਹਰ ਰੱਖਣ ‘ਤੇ ਉਸ ਦੀ ਸ਼ਖਨਾਖਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਲਤਾਨਵਿੰਡ ਪੁਲਿਸ ਚੌਂਕੀ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਤਕਰੀਬਨ 6:00 ਵਜੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਸੀ ਕਿ ਨਹਿਰ ਵਿੱਚ ਪੁੱਲ ਨੇੜੇ ਇੱਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ, ਤਾਂ ਉਨਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਜਾ ਕੇ ਇਹ ਗੋਤਾਖੋਰਾਂ ਦੀ ਸਹਾਇਤਾ ਨਾਲ ਨਹਿਰ ਵਿਚੋਂ ਬਾਹਰ ਕੱਢਵਾ ਲਈ ਅਤੇ  ਸ਼ਨਾਖਤ ਕਰਵਾਉਣ ਵਾਸਤੇ ਨਹਿਰ ਦੀ ਪੱਟੜੀ ‘ਤੇ ਰੱਖ ਦਿਤੀ।ਇਸੇ ਦੌਰਾਨ ਉਥੇ ਪੁੱਜੀ ਪਿੰਡ ਸੁਲਤਾਨਵਿੰਡ ਦੀ ਅਬਾਦੀ 6 ਵਾਰਡ ਪੰਡੋਰਾ ਦੀ ਰਹਿਣ ਵਾਲੀ ਔਰਤ ਰਾਜੂ ਪਤਨੀ ਸਿਮਰਨਜੀਤ ਸਿੰਘ ਨੇ ਇਸ ਲਾਸ਼ ਵੇਖ ਕੇ ਕਿਹਾ ਕਿ ਇਹ ਉਸ ਦਾ ਚਾਚਾ ਸਹੁਰਾ ਰਣਜੀਤ ਸਿੰਘ ਉਰਫ ਗੰਨਮੈਨ ਹੈ। ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਔਰਤ ਰਾਜੂ ਦੇ ਪਤੀ ਸਿਮਰਨਜੀਤ ਸਿੰਘ ੱਨੇ ਲਾਸ਼ ਦੀ ਸ਼ਨਾਖਤ ਕਰਦਿਆਂ ਕਿਹਾ ਕਿ ਤਕਰੀਬਨ 55 ਸਾਲਾ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੁਲਤਾਨਵਿੰਡ ਉਸ ਦਾ ਰਿਸ਼ਤੇਦਾਰ ਹੈ ਅਤੇ ਉਸ ਨੇ ਵਿਆਹ ਨਹੀਂ ਕਰਵਾਇਆਹੋਇਆ ਅਤੇ ਉਹ ਬੀਤੇ ਕੱਲ ਘਰੋਂ ਕਿਤੇ ਗਿਆ ਚਲਾ ਗਿਆ ਸੀ ਅਤੇ ਅੱਜ ਉਸ ਦੀ ਲਾਸ਼ ਨਹਿਰ ਵਿਚੋਂ ਮਿਲੀ ਹੈ।ਪੁਲਿਸ ਚੌਕੀ ਦੇ ਏ.ਐਸ.ਆਈ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ 174 ਦੀ ਕਾਰਵਾਈ ਕਰਕੇ ਹੋਏ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਗਈ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply