ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਦਾ ਦਸਵੀਂ
ਸੀ.ਬੀ.ਐਸ.ਈ ਸ਼੍ਰੇਣੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ 100% ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 204 ਵਿਦਿਆਰਥੀ ਬੈਠੇ ਜਿਸ ਵਿੱਚੋਂ 20 ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ, 42 ਵਿਦਿਆਰਥੀਆਂ ਨੇ 9 ਅਤੇ 52 ਵਿਦਿਆਰਥੀਆਂ ਨੇ 08 ਸੀ.ਜੀ.ਪੀ.ਏ ਗਰੇਡ ਪ੍ਰਾਪਤ ਕੀਤੇ।ਇਸ ਮੌਕੇ ਪਿ੍ਰੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਸਕੂਲ ਵਿੱਚ ਖੁਸ਼ੀ ਮਨਾਈ।ਮੈਂਬਰ ਇੰਚਾਰਜ਼ ਸੁਰਜੀਤ ਸਿੰਘ, ਇੰਜੀ. ਨਵਦੀਪ ਸਿੰਘ ਤੇ ਰਣਦੀਪ ਸਿੰਘ ਇਸ ਸ਼ਾਨਦਾਰ ਨਤੀਜੇ ਦੀ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਹਮੇਸ਼ਾਂ ਬੁਲੰਦੀਆਂ `ਤੇ ਪੁੱਜਣ ਦਾ ਅਸ਼ੀਰਵਾਦ ਦਿੱਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media