ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਕੋਰਸ ਵਿੱਚ ਜਿਨ੍ਹਾਂ ਬੱਚਿਆਂ ਨੇ
ਬਿਊਟੀਸ਼ੀਅਨ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਹੋਰ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਤੋਂ ਲਾਭ ਪ੍ਰਾਪਤ ਕਰਕੇ ਆਪਣੇ ਰੋਜਗਾਰ ਨੂੰ ਅੱਗੇ ਵਧਾਉਂਣ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਸਥਾਨਕ ਯੂ.ਨਾਈਟ ਹੋਟਲ ਵਿੱਚ ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਚਲਾਏ ਜਾ ਰਹੇ ਬਿਊਟੀਸ਼ੀਅਨ ਟ੍ਰੇਨਿੰਗ ਦੇ ਸਮਾਪਨ ਸਮਾਰੋਹ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਵੰਡਦਿਆਂ ਕੀਤਾ।ਇਸ ਮੋਕੇ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਕੇਸ਼ ਔਲ, ਸਬੀਰ ਅਹਿਮਦ ਮੀਰ ਪ੍ਰੋਜੈਕਟ ਹੈਡ, ਸੱਤਿਆਜੀਤ ਦਲਾਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਰੋਹਿਤ, ਸਪਨਾ, ਸੁਰਭੀ ਅਤੇ ਹੋਰ ਸੈਂਟਰ ਦੇ ਵਿਦਿਆਰਥੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਲੜਕੀਆਂ ਲਈ ਆਪਣੇ ਸਵੈ ਰੋਜਗਾਰ ਸੁਰੂ ਕਰਨ ਦੇ ਉਦੇਸ ਨਾਲ ਸਕਿਲ ਡਿਵੈਲਪਮੈਂਟ ਸੈਂਟਰ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੰਨ੍ਹਾਂ ਸੈਂਟਰਾਂ ਵਿੱਚ ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਬਿਊਟੀਸ਼ੀਅਨ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ 60 ਬੱਚੀਆਂ ਨੂੰ ਅੱਜ ਕੌਰਸ ਪੂਰਾ ਹੋਣ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਸ਼ਹਿਰੀ ਖੇਤਰ ਦੀਆਂ ਕਰੀਬ 60 ਲੜਕੀਆਂ ਨੂੰ 3 ਮਹੀਨੇ ਦੀ ਬਿਊਟੀਸ਼ੀਅਨ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਟ੍ਰੇਨਿੰਗ ਖਤਮ ਹੋਣ ਉਪਰੰਤ ਅੱਜ ਸਰਟੀਫਿਕੇਟ ਵੀ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਹੂਨਰ ਵਿਅਕਤੀ ਦੀ ਪਹਿਚਾਣ ਹੁੰਦਾ ਹੈ ਅਤੇ ਸਿੱਖਿਆ ਹੋਇਆ ਹੂਨਰ ਵਿਅਕਤੀ ਦੀ ਸਾਰੀ ਜਿੰਦਗੀ ਕੰਮ ਆਉਦਾ ਹੈ।ਉਨ੍ਹਾਂ ਦੱਸਿਆ ਕਿ ਇਸ ਖੇਤਰ ਅੰਦਰ ਹੋਰ ਵੀ ਕੋਰਸ ਸੁਰੂ ਕਰਕੇ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋਂ ਉਹ ਆਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਦਾ ਟੀਚਾ ਰਿਹਾ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਵੱਧ ਤੋਂ ਵੱਧ ਸਕਿੱਲ ਡਿਵੈਲਪਮੈਂਟ ਦੇ ਮੋਕੇ ਪੈਦਾ ਕੀਤੇ ਜਾਣ ਤਾਂ ਜੋ ਘਰਾਂ ਅੰਦਰ ਰਹਿਣ ਵਾਲੀਆਂ ਮਹਿਲਾਵਾਂ ਨੂੰ ਵੀ ਰੋਜਗਾਰ ਦਾ ਇਕ ਵਧੀਆ ਸਾਧਨ ਮਿਲ ਸਕੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੜਕੀਆਂ ਨੇ ਬਿਊਟੀਸ਼ੀਅਨ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਉਨ੍ਹਾਂ ਲਈ ਜਲਦੀ ਹੀ ਸੈਂਟਰ ਵਿੱਚ ਇਕ ਕੈਂਪ ਲਗਾ ਕੇ ਸਰਕਾਰ ਵੱਲੋਂ ਕਰਜ਼ੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੜਕੀਆਂ ਸਰਕਾਰ ਦੀਆਂ ਯੋਜਨਾਵਾਂ ਅਧੀਨ ਬੈਂਕ ਤੋਂ ਘੱਟ ਵਿਆਜ ਦਰ ਤੇ ਕਰਜ਼ਾ ਪ੍ਰਾਪਤ ਕਰ ਕੇ ਆਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਸਕਣ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media