Sunday, December 22, 2024

ਸਤਿਗੁਰ ਕਬੀਰ ਮਹਾਰਾਜ ਜੀ

619ਵੇਂ ਜਨਮ ਦਿਹਾੜੇ ਨੂੰ ਸਮਰਪਿੱਤ

kabir

ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ,
ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ।

ਵਿਕਾਰਾਂ ਪੰਜਾਂ ਤੋਂ ਮੁੱਕਤ ਕਰਓ, ਚੋਰਾਸੀ ਵਾਲਾ ਖੇਲ ਵੀ ਮੁਕਾਵੋ,
ਰੁੂਹ ਭੁੱਲੀ ਨੂੰ ਟਿਕਾਣੇ ਲਾਓ, ਹਰ ਵੇਲੇ ਮੈਨੂੰ ਸੱਚ ਦੇ ਰਾਹੇ ਪਾਵੋ।
ਲੱਗਿਆ ਮੈਂ ਲੜ ਤੇਰੇ, ਭਵ ਸਾਗਰ ਤੋਂ ਬੇੜਾ ਬੰਨੇ ਲਾ ਦਾਤਿਆ।
ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ।

ਮੇਰੇ ਅੋਗੁਣਾਂ ਨੂੰ ਕੱਢ ਕੇ, ਕਪਾਹ ਵਾਂਗੂ ਚਿੱਟੀ ਰੂਹ ਕਰੀਂ ਮਾਲਕਾ,
ਵਿਸਰਾਂ ਨਾ ਕਦੇ ਪੈਣੀ ਛੱਡਣੀ ਇਹ ਦੁਨੀਆਂ, ਐਸੀ ਮੇਹਰ ਕਰੀਂ ਮਾਲਕਾ।
ਕ੍ਰਿਪਾ ਕਰਿਓ ਬਣ ਜਾਵਾਂ ਨਾ ਜਗਤ ਤਮਾਸ਼ਾ, ਖੱਡੀ ਉਤੇ ਬੇੈਠੇ ਦਾਤਿਆ।
ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ।

ਮੈਂ ਤੇ ਤੂੰ ਦਾ ਭੇਦ ਮਿਟਾਇਆ, ਆਪਣੀ ਬਾਣੀ ’ਚ ਇਹ ਸਮਝਾਇਆ,
ਹਰ ਇੱਕ ਦੇ ਦੁੱਖੜੇ ਕੱਟਦੀ, ਸਬਰ ਸ਼ੁਕਰ ਦਾ ਪਾਠ ਪੜਾਇਆ।
ਰਜ੍ਹਾ ਆਪਣੀ ’ਚ ਰੱਖਣਾ ਡੋਲੇ ਨਾ ’ਫ਼ਕੀਰਾ’, ਖੱਡੀ ਉਤੇ ਬੇੈਠੇ ਦਾਤਿਆ।
ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ।

ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ।
ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ,

Vinod Fakira

ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.- 098721 97326

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply