ਧੂਰੀ ਸ਼ਹਿਰ ਨੂੰ ਫਾਇਰ-ਬ੍ਰਿਗੇਡ ਸਹੂਲਤ ਦੇਣ ਦੀ ਉਠੀ ਜ਼ੋਰਦਾਰ ਮੰਗ
ਧੂਰੀ, 8 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਪਿੰਡ ‘ਚ ਆਈ.ਟੀ.ਸੀ ਕੰਪਨੀ ਦੇ ਹੋਲਸੈਲਰ ਡੀਲਰ ਮਹੇਸ਼ ਐਂਡ ਕੰਪਨੀ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30-35 ਲੱਖ ਰੁਪਏ ਦਾ ਸਮਾਨ ਸੜ ਜਾਣ ਦਾ ਅਨੁਮਾਨ ਹੈ। ਮਹੇਸ਼ ਐਂਡ ਕੰਪਨੀ ਦੇ ਮਾਲਕ ਮਹੇਸ਼ ਬਾਂਸਲ ਦੇ ਦੱਸਿਆ ਕਿ ਰਾਤ ਨੂੰ ਤਕਰੀਬਨ 8 ਵਜੇ ਆਪਣਾਂ ਗੁਦਾਮ ਜਿਥੋਂ ਕਿ ਅਸੀਂ ਹੋਲਸੇਲ ‘ਚ ਸਮਾਨ ਦੁਕਾਨਾਂ ‘ਤੇ ਸਪਲਾਈ ਕਰਦੇ ਹਨ, ਬੰਦ ਕਰਕੇ ਘਰ ਚਲੇ ਗਏ ਸੀ ਤਾਂ ਥੋੜ੍ਹੇ ਸਮੇਂ ਬਾਅਦ ਗੁਦਾਮ ਦੇ ਨਜ਼ਦੀਕ ਰਹਿੰਦੇ ਲੋਕਾਂ ਨੇ ਆ ਕੇ ਦੱਸਿਆ ਕਿ ਗੁਦਾਮ ਵਿਚ ਅੱਗ ਲੱਗ ਗਈ ਹੈ ਤੇ ਉਨਾਂ ਫਾਇਰ-ਬ੍ਰਿਗੇਡ ਸੰਗਰੂਰੁ ਨੂੰ ਸੂਚਨਾ ਦੇ ਦਿਤੀ। ਬਾਂਸਲ ਨੇ ਕਿਹਾ ਕਿ ਉਨਾਂ ਜਾ ਕੇ ਗੁਦਾਮ ਦਾ ਸ਼ਟਰ ਖੋਲਿਆ ਤਾਂ ਦੇਖਿਆ ਕਿ ਦੁਕਾਨ ‘ਚ ਪਇਆ ਸਮਾਨ ਸੜ ਰਿਹਾ ਸੀ। ਲੋਕਾਂ ਦੀ ਮਦਦ ਅਤੇ ਸੰਗਰੂਰੁ ਤੋਂ ਆਏ ਫਾਇਰ-ਬ੍ਰਿਗੇਡ ਨੇ ਆ ਕੇ ਅੱਗ ਕਾਬੂ ਪਾਇਆ। ਉਨਾਂ ਦੱਸਿਆ ਕਿ ਆਈ.ਟੀ.ਸੀ ਕੰਪਨੀ ਤੋਂ ਆਉਂਦੇ ਸਿਗਰੇਟ, ਬੀੜੀ, ਸਾਬਣ, ਆਟਾ ਆਦਿ ਆਈਟਮਾਂ ਤੋਂ ਇਲਾਵਾ ਹੋਰ ਕਈ ਕੰਪਨੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਥੇ ਜਿਕਰਯੋਗ ਹੈ ਕਿ ਧੂਰੀ ਵਿਚ ਅੱਗ ਲੱਗਣ ਦੇ ਕਈ ਹਾਦਸੇ ਵਪਾਰ ਚੁੱਕੇ ਹਨ। ਇਸ ਲਈ ਲੋਕਾਂ ਨੇ ਸੁੱਤੇ ਪਏ ਪ੍ਰਸ਼ਾਸ਼ਨ ਨੂੰ ਨੀਂਦ ‘ਚੋਂੋ ਉਠ ਕੇ ਧੂਰੀ ਸ਼ਹਿਰ ਨੂੰ ਫਾਇਰ-ਬ੍ਰਿਗੇਡ ਸਹੂਲਤ ਦੇਣ ਦੀ ਜ਼ੋਰਦਾਰ ਮੰਗ ਕੀਤੀ ਤਾਂ ਕਿ ਫਾਇਰ-ਬ੍ਰਿਗੇਡ ਜਲਦ ਮੌਕੇ ‘ਤੇ ਪਹੁੰਚ ਜਾਵੇਾ ਅਤੇ ਅੱਗ ਦੀਆਂ ਘਟਨਾਵਾਂ ‘ਤੇ ਛੇਤੀ ਕਾਬੂ ਪਾ ਕੇ ਮਾਲੀ ਨੁਕਸਾਨ ਬਚਿਆ ਜਾ ਸਕੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media